ਪਾਕਿ ਨੂੰ ਬੈਨ ਕਰਨ ''ਤੇ BCCI ਨੇ ਲਿਆ ਯੂ-ਟਰਨ, ਕਿਹਾ- ICC ਨੂੰ ਨਹੀਂ ਲਿਖੀ ਚਿੱਠੀ

Monday, Mar 04, 2019 - 05:46 PM (IST)

ਪਾਕਿ ਨੂੰ ਬੈਨ ਕਰਨ ''ਤੇ BCCI ਨੇ ਲਿਆ ਯੂ-ਟਰਨ, ਕਿਹਾ- ICC ਨੂੰ ਨਹੀਂ ਲਿਖੀ ਚਿੱਠੀ

ਮੁੰਬਈ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਬੀ. ਸੀ. ਸੀ. ਆਈ. ਦੇ ਉਸ ਪੱਤਰ ਤੋਂ ਪੱਲਾ ਝਾੜ ਲਿਆ ਜਿਸ ਵਿਚ ਆਈ. ਸੀ. ਸੀ. ਅਤੇ ਉਸ ਦੇ ਮੈਂਬਰ ਦੇਸ਼ਾਂ ਤੋਂ ਅਪੀਲ ਕੀਤੀ ਗਈ ਸੀ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲ ਰਿਸ਼ਤੇ ਤੋੜ ਦਿੱਤੇ ਜਾਣ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਹਾਲਾਂਕਿ ਬੀ. ਸੀ. ਸੀ. ਆਈ. ਦੀ ਬੇਨਤੀ ਨੂੰ ਠੁਕਰਾਉਂਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਟਾਟਾ ਮੋਟਰਸ ਦੀ ਹੈਰਿਅਰਜ਼ ਨੂੰ ਆਈ. ਪੀ. ਐੱਲ. ਦਾ ਅਧਿਕਾਰਤ ਸਾਂਝੇਦਾਰ ਬਣਾਉਣ ਦੇ ਐਲਾਨ ਦੇ ਲਈ ਆਯੋਜਿਤ ਪ੍ਰੈਸ ਕਾਨਫ੍ਰੈਂਸ ਵਿਚ ਚੌਧਰੀ ਤੋਂ ਪੁੱਛਿਆ ਗਿਆ ਕਿ ਕੀ ਉਸ ਚਿਠੀ ਵਿਚ ਖਾਸ ਤੌਰ 'ਤੇ ਪਾਕਿਸਤਾਨ ਦਾ ਨਾਂ ਨਹੀਂ ਲਿਖਣਾ ਗਲਤੀ ਸੀ ਤਾਂ ਚੌਧਰੀ ਨੇ ਕਿਹਾ, ''ਮੈਂ ਚਿੱਠੀ ਨਹੀਂ ਲਿਖੀ। ਪੁਲਵਾਮਾ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਤੋਂ ਵੱਧ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਚਿੱਠੀ ਬੀ. ਸੀ. ਸੀ. ਆਈ. ਸੀ. ਈ. ਓ. ਰਾਹੁਲ ਜੌਹਰੀ ਨੇ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਖਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।

ਚੌਧਰੀ ਨੇ ਕਿਹਾ, ''ਆਈ. ਸੀ. ਸੀ. ਦੇ ਚੇਅਰਮੈਨ (ਸ਼ਸ਼ਾਂਕ ਮਨੋਹਰ) ਨੇ ਇਸ ਮੁੱਧੇ 'ਤੇ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਮਾਮਲਾ ਆਈ. ਸੀ. ਸੀ. ਦੇ ਦਾਇਰੇ ਤੋਂ ਬਾਹਰ ਦਾ ਹੈ। ਇਹ ਪੁੱਛਣ 'ਤੇ ਕਿ ਕੀ ਬੀ. ਸੀ. ਸੀ. ਆਈ. ਨੇ ਇਸ ਪ੍ਰਸਤਾਵ ਨੂੰ ਤਿਆਰ ਕਰਨ ਦੀ ਗਲਤੀ ਕੀਤੀ, ਉਸ ਨੇ ਕਿਹਾ ਕਿ ਮੈਂ ਸਾਰੀਆਂ ਅਫਵਾਹਾਂ 'ਤੇ ਰੋਕ ਲਾਉਣਾ ਚਾਹੁੰਦਾ ਹਾਂ ਕਿ ਦ੍ਰਿਸ਼ਟੀਕੋਣ ਵਿਚ ਕੋਈ ਫਰਕ ਨਹੀਂ ਹੈ।''

PunjabKesari

ਬੀ. ਸੀ. ਸੀ. ਆਈ. ਦੇ ਸੀ. ਈ. ਓ. ਨੇ ਆਈ. ਸੀ. ਸੀ. ਦੇ ਨਾਲ ਲਿਖਤ ਗੱਲਬਾਤ ਕੀਤਾ ਸੀ। ਇਸ ਗੱਲਬਾਤ ਵਿਚ 2 ਬਿੰਦੂ ਸੀ- ਪਹਿਲਾ ਬਿੰਦੂ ਸੁਰੱਖਿਆ ਨਾਲ ਜੁੜਿਆ ਸੀ, ਖਿਡਾਰੀਆਂ ਅਤੇ ਅਧਿਕਾਰੀਆਂ ਦੀ ਵੀ। ਇਸ ਚਿੱਠੀ ਦੀ ਵਿਸ਼ਾ-ਵਸਤੂ ਦੇ ਸੰਦਰਭ ਵਿਚ ਚੌਧਰੀ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਬੀ. ਸੀ. ਸੀ. ਆਈ. ਦੀ ਮੁੱਖ ਚਿੰਤਾ ਖਿਡਾਰੀਆਂ ਦੀ ਸੁਰੱਖਿਆ ਹੈ। ਚੌਧਰੀ ਨੇ ਕਿਹਾ, ''ਦੂਜਾ ਮੁੱਧਾ ਇਸ ਸੁਝਾਅ ਨਾਲ ਜੁੜਿਆ ਸੀ ਕਿ ਭਾਰਤ ਅਤੇ ਆਈ. ਸੀ. ਸੀ. ਦੇ ਹੋਰ ਮੈਂਬਰਾਂ ਨੂੰ ਉਨ੍ਹਾਂ ਟੀਮਾਂ ਦੇ ਨਾਲ ਹਿੱਸਾ ਨਹੀਂ ਲੈਣਾ ਚਾਹੀਦਾ ਜੋ ਉਨ੍ਹਾਂ ਖੇਤਰਾਂ ਤੋਂ ਆਉਂਦੀਆਂ ਹਨ ਜਿੱਥ ਅਨਿਸ਼ਚਿਤ ਘਟਨਾਵਾਂ ਹੁੰਦੀਆਂ ਹਨ ਪਰ ਪੱਤਰ ਵਿਚ ਖੇਤਰ ਦਾ ਜ਼ਿਕਰ ਨਹੀਂ ਸੀ।''

ਉਸ ਨੇ ਕਿਹਾ, ''ਆਈ. ਸੀ. ਸੀ. ਚੇਅਰਮੈਨ ਨੇ ਆਈ. ਸੀ. ਸੀ. ਬੋਰਡ ਨਾਲ ਚਰਚਾ ਤੋਂ ਬਾਅਦ ਕਿਹਾ ਸੀ ਕਿ ਇਸ 'ਤੇ ਪ੍ਰਤੀਕਿਰਿਆ ਦੇਣਾ ਜਾਂ ਫੈਸਲਾ ਕਰਨਾ ਆਈ. ਸੀ. ਸੀ. ਦੇ ਦਾਇਰੇ 'ਚ ਨਹੀਂ ਹੈ। ਚੌਧਰੀ ਨੇ ਕਿਹਾ ਕਿ ਬੀ. ਸੀ. ਸੀ. ਆਈ. ਅਤੇ ਵਿਸ਼ਵ ਡੋਪਿੰਗ ਰੋਕੂ ਏਜੈਂਸੀ (ਵਾਡਾ) ਵਿਚਾਲੇ ਟਕਰਾਅ ਦਾ ਹਲ ਕੱਢਣਾ ਜ਼ਰੂਰੀ ਹੈ ਜਿਸ ਨਾਲ ਕਿ ਵਾਡਾ ਆਈ. ਸੀ. ਸੀ. ਨੂੰ ਪਾਲਣਾ ਨਹੀਂ ਕਰਨ ਵਾਲਾ ਐਲਾਨੇ। ਵਾਡਾ ਪਿਛਲੇ ਕੁਝ ਸਮੇਂ ਤੋਂ ਆਈ. ਸੀ. ਸੀ. ਨਾਲ ਗੱਲ ਕਰ ਰਹੀ ਹੈ ਅਤੇ ਮੁੱਧਾ ਇਹ ਹੈ ਕਿ ਆਈ. ਸੀ. ਸੀ. ਦੇ ਸਾਰੇ ਮੁਕਾਬਲੇਬਾਜ਼ ਦੇਸ਼ਾਂ ਨੂੰ ਨੈਸ਼ਨਲ ਟ੍ਰਾਇਲ ਟ੍ਰਿਬਿਊਨਲ ਨਾਲ ਜੋੜਨਾ ਹੋਵੇਗਾ। ਚੌਧਰੀ ਨੇ ਕਿਹਾ, ''ਆਈ. ਸੀ. ਸੀ. ਦੇ ਇਕਲੌਤੇ ਮੈਂਬਰ ਜਿਸ ਨੇ ਹੁਣ ਤੱਕ ਇਸ ਦਾ ਵਿਰੋਧ ਕੀਤਾ ਹੈ ਉਹ ਬੀ. ਸੀ. ਸੀ. ਆਈ. ਹੈ ਅਤੇ ਇਸ ਦਾ ਕਾਰਨ ਸਾਰੇ ਜਾਣਦੇ ਹਨ ਅਤੇ ਇਹੀ ਕਾਰਨ ਹੈ ਕਿ ਇਹ ਮੁੱਧਾ ਮਹੱਤਵਪੂਰਨ ਹੈ। ਆਈ. ਸੀ. ਸੀ. ਚੈਅਰਮੈਨ ਦਾ ਨਜ਼ਰੀਆ ਹੈ ਕਿ ਮਾਮਲੇ ਦੀ ਜ਼ਰੂਰਤ ਨੂੰ ਦੇਖਦਿਆਂ ਉਹ ਜਲਦੀ ਹੀ ਬੀ. ਸੀ. ਸੀ. ਆਈ. ਦੇ ਨਾਲ ਗੱਲਬਾਤ ਕਰਨਗੇ ਜਿਸ ਨਾਲ ਕਿ ਆਈ. ਸੀ. ਸੀ. ਪਾਲਣਾ ਨਾ ਕਰਨ ਵਾਲੀ ਸੰਸਥਾ ਨਹੀਂ ਐਲਾਨਿਆ ਜਾਏ।''


Related News