Team India ਦੇ ਦੋ ਨਵੇਂ ਸਿਲੈਕਟਰਾਂ ਦਾ ਐਲਾਨ, ਇਨ੍ਹਾਂ ਦਿੱਗਜਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Sunday, Sep 28, 2025 - 05:18 PM (IST)

Team India ਦੇ ਦੋ ਨਵੇਂ ਸਿਲੈਕਟਰਾਂ ਦਾ ਐਲਾਨ, ਇਨ੍ਹਾਂ ਦਿੱਗਜਾਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਏਜੀਐੱਮ 'ਚ ਟੀਮ ਦੇ ਦੋ ਨਵੇਂ ਸਿਲੈਕਟਰਾਂ ਦਾ ਐਲਾਨ ਕੀਤਾ ਗਿਆ ਹੈ। ਐੱਸ. ਸ਼ਰਤ ਅਤੇ ਸੁਬ੍ਰਤੋ ਬੈਨਰਜੀ ਦੀ ਜਗ੍ਹਾ ਸਾਬਕਾ ਇੰਟਰਨੈਸ਼ਨਲ ਕ੍ਰਿਕਟਰ ਪ੍ਰਗਿਆਨ ਓਝਾ ਅਤੇ ਆਰ.ਪੀ. ਸਿੰਘ ਨੂੰ ਨਵਾਂ ਸਿਲੈਕਟਰ ਚੁਣਿਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਪ੍ਰਵੀਨ ਗੁਮਾਰ ਨੂੰ ਇਹ ਜ਼ਿੰਮੇਵਾਰੀ ਨਹੀਂ ਮਿਲ ਸਕੀ। ਪ੍ਰਵੀਨ, ਰੋਹਿਤ ਸ਼ਰਮਾ ਦੇ ਬੇਹੱਦ ਕਰੀਬੀ ਹਨ ਪਰ ਨੋਰਥ ਜ਼ੋਨ ਤੋਂ 2007 ਟੀ-20 ਵਰਲਡ ਕੱਪ ਜਿਤਾਉਣ ਵਾਲੇ ਸਾਬਕਾ ਤੇਂਜ਼ ਗੇਂਦਬਾਜ਼ ਆਰ.ਪੀ. ਸਿੰਘ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਈਸਟ ਜ਼ੋਨ ਤੋਂ ਪ੍ਰਗਿਆਨ ਓਝਾ ਸਿਲੈਕਟਰ ਬਣੇ ਹਨ ਜਿਨ੍ਹਾਂ ਨੇ ਭਾਰਤ ਲਈ 24 ਟੈਸਟ, 18 ਵਨਡੇ ਅਤੇ 6 ਟੀ-20 ਇੰਟਰਨੈਸ਼ਨਲ ਮੈਚ ਖੇਡੇ ਹਨ। 

BCCI ਦੇ ਨਵੇਂ ਸਿਲੈਕਟਰਾਂ ਬਾਰੇ ਜਾਣੋ

ਆਰ.ਪੀ. ਸਿੰਘ ਦੀ ਗੱਲ ਕਰੀਏ ਤਾਂ ਖੱਬੇ ਹੱਥ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਭਾਰਤ ਲਈ 14 ਟੈਸਟ ਮੈਚਾਂ ਵਿੱਚ 40 ਵਿਕਟਾਂ ਲਈਆਂ। ਉਸਨੇ 58 ਵਨਡੇ ਮੈਚਾਂ ਵਿੱਚ 69 ਵਿਕਟਾਂ ਲਈਆਂ। ਉਸਨੇ 10 ਟੀ-20 ਵਿੱਚ 15 ਵਿਕਟਾਂ ਲਈਆਂ। ਆਰਪੀ ਸਿੰਘ ਨੇ ਲੰਬੇ ਸਮੇਂ ਤੋਂ ਪਹਿਲੀ ਸ਼੍ਰੇਣੀ ਕ੍ਰਿਕਟ ਖੇਡੀ ਹੈ, 94 ਪਹਿਲੀ ਸ਼੍ਰੇਣੀ ਮੈਚਾਂ ਵਿੱਚ 301 ਵਿਕਟਾਂ ਲਈਆਂ ਹਨ। ਉਸਦੇ ਨਾਮ 190 ਲਿਸਟ ਏ ਵਿਕਟਾਂ ਅਤੇ 146 ਟੀ-20 ਵਿਕਟਾਂ ਵੀ ਹਨ।

ਪ੍ਰਗਿਆਨ ਓਝਾ ਦੀ ਗੱਲ ਕਰੀਏ ਤਾਂ ਸਚਿਨ ਤੇਂਦੁਲਕਰ ਦੇ ਆਖਰੀ ਅੰਤਰਰਾਸ਼ਟਰੀ ਮੈਚ ਤੋਂ ਬਾਅਦ ਉਸਦਾ ਕਰੀਅਰ ਵੀ ਖਤਮ ਹੋ ਗਿਆ ਸੀ, ਹਾਲਾਂਕਿ ਉਸਨੂੰ ਉਸ ਮੈਚ ਵਿੱਚ ਪਲੇਅਰ ਆਫ ਦਿ ਮੈਚ ਚੁਣਿਆ ਗਿਆ ਸੀ। ਓਝਾ ਕੋਲ 108 ਫਸਟ-ਕਲਾਸ ਮੈਚਾਂ ਦਾ ਤਜਰਬਾ ਹੈ, ਜਿਸ ਵਿੱਚ ਉਸਨੇ 424 ਵਿਕਟਾਂ ਲਈਆਂ ਹਨ, ਜਿਸ ਵਿੱਚ ਲਿਸਟ ਏ ਵਿੱਚ 123 ਵਿਕਟਾਂ ਸ਼ਾਮਲ ਹਨ। ਉਸਦੇ ਕੋਲ ਟੀ-20 ਵਿੱਚ 156 ਵਿਕਟਾਂ ਹਨ।

BCCI ਦੀ ਏਜੀਐੱਮ 'ਚ ਲਏ ਗਏ ਇਹ ਫੈਸਲੇ

BCCI ਦੀ ਏਜੀਐੱਮ 'ਚ ਕਈ ਵੱਡੇ ਫੈਸਲੇ ਲਏ ਗਏ ਹਨ। ਮਿਥੁਨ ਮਨਹਾਸ ਨਵੇਂ BCCI ਪ੍ਰਧਾਨ ਬਣ ਗਏ ਹਨ। ਰਾਜੀਵ ਸ਼ੁਕਲਾ ਇਕ ਵਾਰ ਫਿਰ ਪ੍ਰਧਾਨ ਚੁਣੇ ਗਏ ਹਨ। ਦੇਵਜੀਤ ਸੈਕੀਆ ਸਕੱਤਰ, ਏ. ਰਘੁਰਾਮ ਭੱਟ- ਕੈਸ਼ੀਅਰ ਅਤੇ ਪ੍ਰਭਜੋਨ ਸਿੰਘ ਭਾਟੀਆ BCCI ਦੇ ਸੰਯੁਕਤ ਸਕੱਤਰ ਬਣੇ ਹਨ। 


author

Rakesh

Content Editor

Related News