BCCI ਨੇ IPL 2021 ਲਈ ਕ੍ਰਿਕਟ ਦੇ ਬੇਹੱਦ ਵਿਵਾਦਤ ਸਾਫ਼ਟ ਸਿਗਨਲ ਨਿਯਮ ’ਤੇ ਲਿਆ ਵੱਡਾ ਫ਼ੈਸਲਾ

Sunday, Mar 28, 2021 - 11:55 AM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਖ਼ੁਸ਼ਖ਼ਬਰੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅਹਿਮ ਫ਼ੈਸਲਾ ਲੈਂਦੇ ਹੋਏ ਪਿਛਲੇ ਕੁਝ ਸਮੇਂ ਤੋਂ ਚਰਚਾ ’ਚ ਰਹੇ ਸਾਫ਼ਟ ਸਿਗਨਲ ਨਿਯਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਹਟਾ ਲਿਆ ਹੈ। ਇਸ ਤੋਂ ਇਲਾਵਾ ਹੁਣ ਥਰਡ ਅੰਪਾਇਰ ਮੈਦਾਨੀ ਅੰਪਾਇਰ ਦੇ ਨੋ-ਬਾਲ ਤੇ ਸ਼ਾਰਟ ਰਨ ਦੇ ਨਿਯਮ ਨੂੰ ਵੀ ਬਦਲ ਸਕੇਗਾ। ਬੀ. ਸੀ. ਸੀ. ਆਈ. ਨੇ ਇਸ ਨਿਯਮ ਨੂੰ ਇਸ ਲਈ ਵੀ ਹਟਾਇਆ ਹੈ ਕਿਉਂਕਿ ਹਾਲ ਹੀ ’ਚ ਇੰਗਲੈਂਡ ਵਿਰੁੱਧ ਲਿਮਟਿਡ ਓਵਰ ਸੀਰੀਜ਼ ’ਚ ਅੰਪਾਇਰ ਦੇ ਕਈ ਫ਼ੈਸਲੇ ਭਾਰਤੀ ਟੀਮ ਦੇ ਖ਼ਿਲਾਫ਼ ਗਏ ਸਨ। ਇਸ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ ਨੇ ਵੀ ਨਿਰਾਸ਼ਾ ਜਤਾਈ ਸੀ ਤੇ ਕਿਹਾ ਸੀ ਕਿ ਸਾਫ਼ਟ ਸਿਗਨਲ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। 
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਤੋਂ ਬਾਅਦ ਹੁਣ ਯੁਸੂਫ ਪਠਾਨ ਨੂੰ ਵੀ ਹੋਇਆ ਕੋਰੋਨਾ, ਖ਼ੁਦ ਟਵੀਟ ਕਰ ਦਿੱਤੀ ਜਾਣਕਾਰੀ
ਖ਼ਬਰਾਂ ਮੁਤਾਬਕ ਬੀ. ਸੀ. ਸੀ. ਆਈ. ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਹੁਣ ਥਰਡ ਅੰਪਾਇਰ ਨੂੰ ਫ਼ੈਸਲਾ ਭੇਜਣ ਤੋਂ ਪਹਿਲਾਂ ਮੈਦਾਨੀ ਅੰਪਾਇਰ ਕੋਲ ਸਾਫਟ ਸਿਗਨਲ ਦੇਣ ਦਾ ਕੋਈ ਹੱਕ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾ ਕਿਸੇ ਖਿਡਾਰੀ ਦੇ ਫ਼ੈਸਲੇ ਨੂੰ ਲੈ ਕੇ ਜਦੋਂ ਮੈਦਾਨੀ ਅੰਪਾਇਰ ਤੀਜੇ ਅੰਪਾਇਰ ਕੋਲ ਜਾਂਦਾ ਸੀ ਪਰ ਉਸ ਨੂੰ ਸਾਫ਼ਟ ਸਿਗਨਲ ਦੇ ਤਹਿਤ ਪਹਿਲਾਂ ਆਪਣਾ ਫ਼ੈਸਲਾ ਦੇਣਾ ਹੁੰਦਾ ਸੀ। ਪਰ ਹੁਣ ਅੰਪਾਇਰ ਨੂੰ ਅਜਿਹਾ ਕੁਝ ਨਹੀਂ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਸਚਿਨ ਦੇੇ ਕੋਵਿਡ ਪਾਜ਼ਟਿਵ ਹੋਣ ’ਤੇ ਪੀਟਰਸਨ ਨੇ ਕਸਿਆ ਤੰਜ ਤਾਂ ਯੁਵਰਾਜ ਨੇ ਕਰ ਦਿੱਤਾ ਚਾਰੇ ਖ਼ਾਨੇ ਚਿੱਤ

PunjabKesariਬੀ. ਸੀ. ਸੀ. ਆਈ. ਦੇ ਸੂਤਰ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਦਾਨੀ ਅੰਪਾਇਰ ਵੱਲੋਂ ਸਾਫ਼ਟ ਸਿਗਨਲ ਦੇਣ ਨਾਲ ਕਈ ਵਾਰ ਥਰਡ ਅੰਪਾਇਰ ਸਾਹਮਣੇ ਦੁਚਿੱਤੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਲਈ ਅਸੀਂ ਅਜਿਹਾ ਸੋਚ ਰਹੇ ਹਾਂ ਕਿ ਸਾਨੂੰ ਅੰਪਾਇਰਿੰਗ ਦੇ ਪੁਰਾਣੇ ਤਰੀਕੇ ਨੂੰ ਅਪਣਾਉਣਾ ਚਾਹੀਦਾ ਹੈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News