ਬੀ. ਸੀ. ਸੀ. ਆਈ. ਨੇ ਸਾਹਾ ਨੂੰ ਰਣਜੀ ਖੇਡਣ ਤੋਂ ਕੀਤਾ ਮਨ੍ਹਾ

Tuesday, Jan 21, 2020 - 07:48 PM (IST)

ਬੀ. ਸੀ. ਸੀ. ਆਈ. ਨੇ ਸਾਹਾ ਨੂੰ ਰਣਜੀ ਖੇਡਣ ਤੋਂ ਕੀਤਾ ਮਨ੍ਹਾ

ਕਲਿਆਣੀ (ਪੱਛਮੀ ਬੰਗਾਲ)— ਬੀ. ਸੀ. ਸੀ. ਆਈ. ਨੇ ਉਂਗਲੀ ਦੇ ਆਪਰੇਸ਼ਨ ਤੋਂ ਉਭਰ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਜ਼ਖਮੀ ਹੋਣ ਤੋਂ ਬਚਾਉਣ ਦੇ ਲਈ ਬੰਗਾਲ ਵਲੋਂ ਰਣਜੀ ਮੈਚ ਖੇਡਣ ਤੋਂ ਮਨ੍ਹਾ ਕਰ ਦਿੱਤਾ ਹੈ। ਭਾਰਤ ਤੇ ਬੰਗਾਲੇਦਸ਼ ਵਿਚ ਨਵੰਬਰ 'ਚ ਕੋਲਕਾਤਾ 'ਚ ਖੇਡੇ ਗਏ ਡੇਅ-ਨਾਈਟ ਮੈਚ ਦੇ ਦੌਰਾਨ 35 ਸਾਲ ਦੇ ਇਸ ਵਿਕਟਕੀਪਰ ਦੇ ਸੱਜੇ ਹੱਥ ਦੀ ਵਿਚਕਾਰਲੀ ਉਂਗਲੀ 'ਚ ਫ੍ਰੈਕਚਰ ਹੋ ਗਿਆ ਸੀ। ਬੰਗਾਲ ਦੇ ਕੋਚ ਅਰੁਣ ਲਾਲ ਨੇ ਇੱਥੇ ਹੈਦਰਾਬਾਦ ਵਿਰੁੱਧ ਆਪਣੀ ਟੀਮ ਦੀ ਪਾਰੀ ਤੇ 303 ਦੌੜਾਂ ਨਾਲ ਜਿੱਤ ਤੋਂ ਬਾਅਦ ਕਿਹਾ ਕਿ ਦਿੱਲੀ ਵਿਰੁੱਧ (ਐਤਵਾਰ ਤੋਂ ਈਡਨ ਗਾਰਡਨਸ 'ਚ) ਮੈਚ ਦੇ ਲਈ ਸਾਹਾ ਉਪਲੱਬਧ ਨਹੀਂ ਹੋਣਗੇ। ਮੈਨੂੰ ਲੱਗਦਾ ਹੈ ਬੋਰਡ (ਬੀ. ਸੀ. ਸੀ. ਆਈ.) ਨੇ ਉਸ ਨੂੰ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਟੀਮ 'ਚ ਹੁੰਦੇ ਤਾਂ ਵਧੀਆ ਹੁੰਦਾ ਪਰ ਉਸਦੀ ਗੈਰ-ਮੌਜੂਦਗੀ ਤੋਂ ਵੀ ਜ਼ਿਆਦਾ ਅਸਰ ਨਹੀਂ ਪਵੇਗਾ। ਸਾਹਾ ਰਿਹੈਬਿਲਿਟੇਸ਼ਨ ਦੇ ਲਈ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਹੈ। ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ 21 ਫਰਵਰੀ ਤੋਂ ਸ਼ੁਰੂ ਹੋਵੇਗੀ।


author

Gurdeep Singh

Content Editor

Related News