ਡੈਕਨ ਚਾਰਚਰਜ਼ ਨੂੰ IPL 'ਚੋਂ ਹਟਾਉਣ 'ਤੇ BCCI ਨੂੰ 4800 ਕਰੋੜ ਦਾ ਜੁਰਮਾਨਾ

07/18/2020 7:53:09 PM

ਹੈਦਰਾਬਾਦ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ ਸ਼ੁਰੂਆਤੀ 8 ਟੀਮਾਂ ਵਿਚੋਂ ਇਕ ਡੈਕਨ ਚਾਰਜਰਜ਼ ਨੂੰ ਆਈ. ਪੀ. ਐੱਲ. ਵਿਚੋਂ ਬਾਹਰ ਕਰਨਾ ਪੈ ਗਿਆ ਸੀ, ਜਿਸ ਨਾਲ ਹੁਣ ਉਸ 'ਤੇ 4800 ਕਰੋੜ ਰੁਪਏ ਦਾ ਵੱਡਾ ਜੁਰਮਾਨਾ ਲੱਗ ਗਿਆ ਹੈ। ਇਸ ਮਾਮਲੇ ਵਿਚ ਕੋਰਟ ਵਲੋਂ ਨਿਯੁਕਤ ਆਰਬਿਟੇਟਰ ਨੇ ਬੀ. ਸੀ. ਸੀ. ਆਈ. ਵਿਰੁੱਧ ਫੈਸਲਾ ਦਿੰਦੇ ਹੋਏ ਉਕਤ ਜੁਰਮਾਨਾ ਲਾਇਆ ਹੈ। 

PunjabKesari
ਇਹ ਮਾਮਲਾ 2012 ਦਾ ਹੈ। ਡੈਕਨ ਚਾਰਚਰਜ਼ ਨੇ 2009 ਵਿਚ ਆਈ. ਪੀ. ਐੱਲ. ਦਾ ਖਿਤਾਬ ਜਿੱਤਿਆ ਸੀ ਤੇ ਉਸ ਸਮੇਂ ਟੀਮ ਦਾ ਕਪਤਾਨ ਆਸਟਰੇਲੀਆ ਦਾ ਐਡਮ ਗਿਲਕ੍ਰਿਸਟ ਸੀ। ਜ਼ਿਕਰਯੋਗ ਹੈ ਕਿ 2008 ਵਿਚ ਡੈਕਨ ਚਾਰਜ਼ਰਜ਼ ਸ਼ੁਰੂਆਤੀ ਸੈਸ਼ਨ ਦੀਆਂ 8 ਵਿਚੋਂ ਇਕ ਟੀਮ ਸੀ, ਜਿਹੜੀ 2012 ਤਕ ਆਈ. ਪੀ. ਐੱਲ. ਵਿਚ ਬਣੀ ਰਹੀ। ਡੈਕਨ ਚਾਰਜਰਜ਼ ਦਾ ਮਾਲਕਾਨਾ ਹੱਕ ਪਹਿਲਾਂ ਡੈਕਨ ਕ੍ਰੋਨਿਕਲਸ ਹੋਲਿੰਡਗਸ ਦੇ ਕੋਲ ਸੀ। ਹੈਦਰਾਬਾਦ ਦੀ ਇਸ ਟੀਮ ਨੂੰ 15 ਸਤੰਬਰ 2012 ਵਿਚ ਆਈ. ਪੀ. ਐੱਲ. ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਨ ਟੀ. ਵੀ. ਨੈੱਟਵਰਕ ਨੇ ਹੈਦਰਾਬਾਦ ਫ੍ਰੈਂਚਾਇਜ਼ੀ ਦੀ ਬੋਲੀ ਜਿੱਤੀ ਤੇ ਫਿਰ ਸਨਰਾਈਜ਼ਰਜ਼ ਹੈਦਰਾਬਾਦ ਟੀਮ ਆਈ. ਪੀ. ਐੱਲ. ਵਿਚ ਆਈ। ਡੈਕਨ ਕ੍ਰੋਨਿਕਲਸ ਹੋਲਡਿੰਗ ਨੇ ਇਸ ਫੈਸਲੇ ਵਿਰੁੱਧ ਬੰਬੇ ਹਾਈ ਕੋਰਟ ਵਿਚ ਅਪੀਲ ਕੀਤੀ ਸੀ। ਹਾਈ ਕੋਰਟ ਨੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸੀ. ਕੇ. ਠੱਕਰ ਨੂੰ 8 ਸਾਲ ਪਹਿਲਾਂ ਆਰਬਿਟੇਟਰ ਨਿਯੁਕਤ ਕੀਤਾ ਸੀ। ਸ਼ੁੱਕਰਵਾਰ ਨੂੰ ਆਰਬਿਟੇਟਰ ਨੇ ਆਪਣਾ ਫੈਸਲਾ ਡੈਕਨ ਕ੍ਰੋਨਿਕਲਸ ਹੋਲਡਿੰਗਸ ਦੇ ਪੱਖ ਵਿਚ ਦਿੱਤਾ।

PunjabKesari
ਜੁਰਮਾਨੇ ਦੀ ਰਕਮ ਦੇ ਨਾਲ-ਨਾਲ ਬੋਰਡ ਨੂੰ ਹਰ ਸਾਲ ਲਈ 10 ਫੀਸਦੀ ਵਿਆਜ਼ ਤੇ 50 ਲੱਖ ਰੁਪਏ ਦੀ ਫੀਸ ਵੀ ਦੇਣੀ ਪਵੇਗੀ। ਇਸ ਵਿਚਾਲੇ ਬੀ. ਸੀ. ਸੀ. ਆਈ. ਦੇ ਅੰਤ੍ਰਿਮ ਸੀ. ਈ. ਓ. ਹੇਮਾਂਗ ਅਮੀਨ ਨੇ ਇਸ ਫੈਸਲੇ 'ਤੇ ਕਿਹਾ ਕਿ ਉਨ੍ਹਾਂ ਨੂੰ ਫੈਸਲੇ ਦੀ ਕਾਪੀ ਨਹੀਂ ਮਿਲੀ ਹੈ ਤੇ ਇਸ ਨੂੰ ਪੜ੍ਹਨ ਤੋਂ ਬਾਅਦ ਹੀ ਬੀ. ਸੀ. ਸੀ.ਆਈ. ਅੱਗੇ ਦੀ ਕਾਰਵਾਈ ਤੈਅ ਕਰੇਗਾ।

PunjabKesari


Gurdeep Singh

Content Editor

Related News