BCCI ਨੇ ਸੁਬਰਮਣੀਅਮ ਨੂੰ ਵੈਸਟਇੰਡੀਜ਼ ਦੌਰੇ ''ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ
Thursday, Aug 15, 2019 - 02:04 AM (IST)

ਨਵੀਂ ਦਿੱਲੀ- ਬੀ. ਸੀ. ਸੀ. ਆਈ. ਨੇ ਭਾਰਤੀ ਟੀਮ ਦੇ ਪ੍ਰਸ਼ਾਸਨਿਕ ਪ੍ਰਬੰਧਕ ਸੁਨੀਲ ਸੁਬਰਮਣੀਅਮ ਨੂੰ ਕੈਰੇਬੀਆਈ ਜ਼ਮੀਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਨਾਲ ਕਥਿਤ ਦੁਰਵਿਵਹਾਰ ਕਾਰਣ ਵੈਸਟਇੰਡੀਜ਼ ਦੌਰੇ ਦੇ ਵਿਚਾਲਿਓਂ ਵਾਪਸ ਬੁਲਾਉਣ ਦਾ ਫੈਸਲਾ ਉਸ ਦੇ 'ਬਿਨਾਂ ਸ਼ਰਤ ਮੁਆਫੀ ਮੰਗਣ' ਤੋਂ ਬਾਅਦ ਵਾਪਸ ਲੈ ਲਿਆ। ਬੀ. ਸੀ. ਸੀ. ਆਈ. ਨੇ ਮੈਨੇਜਰ ਨੂੰ ਦੌਰੇ ਦੇ ਵਿਚਾਲੇ ਹੀ ਵਾਪਸ ਬੁਲਾਉਣ ਦਾ ਮਨ ਬਣਾ ਲਿਆ ਸੀ ਪਰ ਪ੍ਰਸ਼ਾਸਕਾਂ ਦੀ ਕਮੇਟੀ ਦੇ ਪ੍ਰਮੁੱਖ ਵਿਨੋਦ ਰਾਏ ਨੇ ਉਸ ਨੂੰ ਮੁਆਫੀ ਮੰਗਣ ਤੋਂ ਬਾਅਦ ਸਖਤ ਝਾੜ ਪਾ ਕੇ ਛੱਡ ਦਿੱਤਾ। ਰਾਏ ਨੇ ਕਿਹਾ ਕਿ ਸੁਨੀਲ ਸੁਬਰਮਣੀਅਮ ਨੂੰ ਨਹੀਂ ਪਤਾ ਸੀ ਕਿ ਭਾਰਤ ਸਰਕਾਰ ਵਲੋਂ ਇਹ ਅਨੁਰੋਧ ਸੀ। ਮੈਂ ਸ਼ੁਰੂ 'ਚ ਉਸ ਨੂੰ ਵਾਪਸ ਬੁਲਾਉਣ ਦਾ ਸੋਚਿਆ ਪਰ ਸ਼ਾਮ ਨੂੰ ਉਨ੍ਹਾਂ ਨੇ ਬਿਨ੍ਹਾ ਸ਼ਰਤ ਮੁਆਫੀ ਮੰਗ ਲਈ। ਮੈਂ ਉਸ ਨੂੰ ਬਾਕੀ ਦੌਰੇ ਲਈ ਵੀ ਟੀਮ ਦੇ ਨਾਲ ਹੀ ਰੱਖਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਉਸਦੀ ਮੁਆਫੀ ਸਵੀਕਾਰ ਕਰ ਲਈ ਗਈ ਹੈ। ਉਹ ਦੌਰੇ 'ਤੇ ਬਣੇ ਰਹਿਣਗੇ।