BCCI ਨੇ CEO ਰਾਹੁਲ ਜੌਹਰੀ ਦਾ ਅਸਤੀਫਾ ਕੀਤਾ ਮਨਜ਼ੂਰ

Friday, Jul 10, 2020 - 02:12 AM (IST)

BCCI ਨੇ CEO ਰਾਹੁਲ ਜੌਹਰੀ ਦਾ ਅਸਤੀਫਾ ਕੀਤਾ ਮਨਜ਼ੂਰ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਾਹੁਲ ਚੌਧਰੀ ਦਾ ਅਸਤੀਫਾ ਵੀਰਵਾਰ ਨੂੰ ਸਵੀਕਾਰ ਕਰ ਲਿਆ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਆਪਣਾ ਅਸਤੀਫਾ ਬੋਰਡ ਨੂੰ ਸੌਂਪਿਆ ਸੀ। ਬੀ. ਸੀ. ਸੀ. ਆਈ. ਨੇ ਸੁਪਰੀਮ ਕੋਰਟ ਵਲੋਂ ਨਿਯੁਕਤ ਜਸਟਿਸ ਲੋਢਾ ਕਮੇਟੀ ਦੀ ਸਿਫਾਰਿਸ਼ਾਂ 'ਤੇ ਅਮਲ ਕਰਦੇ ਹੋਏ ਰਾਹੁਲ ਜੌਹਰੀ ਨੂੰ ਆਪਣਾ ਪਹਿਲਾ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਨਿਯੁਕਤ ਕੀਤਾ ਸੀ। ਜੌਹਰੀ ਨੇ 1 ਜੂਨ 2016 ਨੂੰ ਆਪਣਾ ਅਹੁਦਾ ਸੰਭਾਲਿਆ ਸੀ।


ਦੱਸ ਦੇਈਏ ਕਿ ਜਸਟਿਸ ਲੋਢਾ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ ਸੀ ਕਿ ਕ੍ਰਿਕਟ ਤੋਂ ਹਟ ਕੇ ਮੈਨੇਜਮੈਂਟ ਨੂੰ ਦੇਖਣ ਦੇ ਲਈ ਇਕ ਸੀ. ਈ. ਓ. ਦੀ ਨਿਯੁਕਤੀ ਜ਼ਰੂਰੀ ਹੈ। ਲੋਢਾ ਕਮੇਟੀ ਨੇ ਸੀ. ਈ. ਓ. ਦੀ ਨਿਯੁਕਤੀ ਦੀ ਸਿਫਾਰਿਸ਼ ਦੇ ਨਾਲ ਹੀ ਉਨ੍ਹਾਂ ਨੂੰ ਪੰਜ ਸਾਲ ਦਾ ਇਕਰਾਰਨਾਮਾ ਦੇਣ ਦੀ ਸਿਫਾਰਿਸ਼ ਵੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਫਰਵਰੀ 'ਚ ਉਸਦੇ ਅਸਤੀਫੇ ਦੀ ਚਰਚਾ ਚੱਲੀ ਸੀ ਪਰ ਉਸ ਸਮੇਂ ਇਸਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ। ਅਸਤੀਫੇ ਨੂੰ ਲੈ ਨਾ ਤਾਂ ਰਾਹੁਲ ਜੌਹਰੀ ਦਾ ਕੋਈ ਬਿਆਨ ਆਇਆ ਸੀ ਤੇ ਨਾ ਹੀ ਬੋਰਡ ਦੇ ਕਿਸੇ ਅਧਿਕਾਰੀ ਨੇ ਕੋਈ ਟਿੱਪਣੀ ਕੀਤੀ ਸੀ।


author

Gurdeep Singh

Content Editor

Related News