ਬਾਇਰਨ ਮਿਊਨਿਖ ਨੇ ਜਰਮਨ ਕੱਪ 'ਚ ਕੋਟਬਸ ਨੂੰ ਹਰਾਇਆ
Tuesday, Aug 13, 2019 - 02:58 PM (IST)

ਸਪੋਰਟਸ ਡੈਸਕ— ਰੋਬਰਟ ਲੇਵਾਨਦੋਵਸਕੀ ਤੇ ਕਲੱਬ ਲਈ ਡੈਬਿਊ ਕਰ ਰਹੇ ਲੁਕਾਸ ਹਰਨਾਂਡੇਜ ਦੇ ਗੋਲ ਨਾਲ ਬਾਇਰਨ ਮਿਊਨਿਖ ਨੇ ਇੱਥੇ ਚੌਥੇ ਟੀਅਰ ਦੀ ਟੀਮ ਐੱਨਰਜੀ ਕੋਟਬਸ ਨੂੰ 3-1 ਨਾਲ ਹਰਾ ਕੇ ਜਰਮਨ ਕੱਪ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਲੇਵਾਨਦੋਵਸਕੀ ਤੇ ਹਰਨਾਂਡੇਜ ਤੋਂ ਇਲਾਵਾ ਬਾਇਰਨ ਲਈ ਕਿੰਗਸਲੇ ਕੋਮਾਨ ਨੇ ਵੀ ਗੋਲ ਕੀਤਾ।ਮੇਜਬਾਨ ਟੀਮ ਲਈ ਇਕਮਾਤਰ ਗੋਲ ਬਰਕਨ ਟੇਜ ਨੇ ਪੈਨੇਲਟੀ ਨਾਲ ਦਾਗਿਆ। ਬਾਇਰਨ ਨੂੰ 1994 ਤੋਂ ਇਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।