ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੇ ਜਿੱਤਿਆ ਕੋਪਾ ਡੇਲ ਰੇ ਕੱਪ

Monday, Apr 28, 2025 - 10:28 AM (IST)

ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ ਹਰਾ ਕੇ ਜਿੱਤਿਆ ਕੋਪਾ ਡੇਲ ਰੇ ਕੱਪ

ਸੇਵਿਲੇ– ਜੂਲਸ ਕੌਂਡੇ ਦੇ ਵਾਧੂ ਸਮੇਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਦੇ ਰੋਮਾਂਚਕ ਫਾਈਨਲ ਵਿਚ ਆਪਣੇ ਪੁਰਾਣੇ ਵਿਰੋਧੀ ਰੀਅਲ ਮੈਡ੍ਰਿਡ ਨੂੰ 3-2 ਨਾਲ ਹਰਾ ਕੇ ਇਸ ਸੈਸ਼ਨ ਵਿਚ ਤਿਹਰਾ ਖਿਤਾਬ ਜਿੱਤਣ ਵੱਲ ਕਦਮ ਵਧਾਏ।

ਰਾਈਟ ਬੈਕ ਕੌਂਡੇ ਨੇ ਲੂਕਾ ਮੋਡ੍ਰਿਕ ਦੇ ਪਾਸ ’ਤੇ 116ਵੇਂ ਮਿੰਟ ਵਿਚ ਇਹ ਗੋਲ ਕੀਤਾ, ਜਿਸ ਨਾਲ ਬਾਰਸੀਲੋਨਾ ਰਿਕਾਰਡ 32ਵਾਂ ਕੋਪਾ ਡੇਲ ਰੇ ਖਿਤਾਬ ਜਿੱਤਣ ਵਿਚ ਸਫਲ ਰਿਹਾ। ਬਾਰਸੀਲੋਨਾ ਇਸ ਤੋਂ ਇਲਾਵਾ ਚੈਂਪੀਅਨਜ਼ ਲੀਗ ਤੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦਾ ਖਿਤਾਬ ਜਿੱਤਣ ਦੀ ਦੌੜ ਵਿਚ ਵੀ ਬਣਿਆ ਹੋਇਆ ਹੈ।

ਬਾਰਸੀਲੋਨਾ ਚੈਂਪੀਅਨਜ਼ ਲੀਗ ਦੇ ਸੈਮੀਫਾਈਨਲ ਦੇ ਪਹਿਲੇ ਪੜਾਅ ਵਿਚ ਬੁੱਧਵਾਰ ਨੂੰ ਇੰਟਰ ਮਿਲਾਨ ਦਾ ਸਾਹਮਣਾ ਕਰੇਗਾ। ਉਹ ਲਾ ਲਿਗਾ ਵਿਚ ਵੀ ਰੀਅਲ ਮੈਡ੍ਰਿਡ ਤੋਂ 4 ਅੰਕ ਅੱਗੇ ਚੋਟੀ ’ਤੇ ਕਾਬਜ਼ ਹੈ।


author

Tarsem Singh

Content Editor

Related News