ਰੀਅਲ ਮੈਡ੍ਰਿਡ ਦੀ ਲਗਾਤਾਰ ਦੂਜੀ ਹਾਰ ਨਾਲ ਬਾਰਸੀਲੋਨਾ ਦੀ ਸਥਿਤੀ ਮਜ਼ਬੂਤ

Tuesday, Mar 03, 2026 - 01:47 PM (IST)

ਰੀਅਲ ਮੈਡ੍ਰਿਡ ਦੀ ਲਗਾਤਾਰ ਦੂਜੀ ਹਾਰ ਨਾਲ ਬਾਰਸੀਲੋਨਾ ਦੀ ਸਥਿਤੀ ਮਜ਼ਬੂਤ

ਮੈਡਰਿਡ : ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' ਵਿੱਚ ਰੀਅਲ ਮੈਡਰਿਡ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਅੰਕ ਸੂਚੀ ਵਿੱਚ ਉਸ ਦੇ ਪੁਰਾਣੇ ਵਿਰੋਧੀ ਬਾਰਸੀਲੋਨਾ ਨੇ ਚੋਟੀ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਆਪਣੇ ਘਰੇਲੂ ਮੈਦਾਨ ਸੈਂਟੀਆਗੋ ਬਰਨਾਬਿਊ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਰੀਅਲ ਮੈਡਰਿਡ ਨੂੰ ਗੇਟਾਫੇ ਹੱਥੋਂ 1-0 ਦੀ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।

ਮਾਰਟਿਨ ਸੈਟਰੀਆਨੋ ਅਤੇ ਡੇਵਿਡ ਸੋਰੀਆ ਰਹੇ ਜਿੱਤ ਦੇ ਹੀਰੋ 
ਮੈਚ ਦਾ ਇੱਕਮਾਤਰ ਅਤੇ ਮੈਚ ਜੇਤੂ ਗੋਲ ਗੇਟਾਫੇ ਦੇ ਮਾਰਟਿਨ ਸੈਟਰੀਆਨੋ ਨੇ ਕੀਤਾ। ਗੇਟਾਫੇ ਦੀ ਇਸ ਜਿੱਤ ਵਿੱਚ ਉਨ੍ਹਾਂ ਦੇ ਗੋਲਕੀਪਰ ਡੇਵਿਡ ਸੋਰੀਆ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੇ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਰੀਅਲ ਮੈਡਰਿਡ ਦੇ ਕਈ ਸ਼ਾਨਦਾਰ ਹਮਲਿਆਂ ਨੂੰ ਨਾਕਾਮ ਕੀਤਾ। ਜ਼ਿਕਰਯੋਗ ਹੈ ਕਿ ਗੇਟਾਫੇ ਨੇ ਰੀਅਲ ਮੈਡਰਿਡ ਵਿਰੁੱਧ ਆਪਣੇ ਪਿਛਲੇ ਅੱਠ ਲੀਗ ਮੁਕਾਬਲਿਆਂ ਵਿੱਚ ਹਾਰ ਦਾ ਸਾਹਮਣਾ ਕੀਤਾ ਸੀ, ਪਰ ਇਸ ਵਾਰ ਉਨ੍ਹਾਂ ਨੇ ਪਿਛਲੇ ਸਾਰੇ ਰਿਕਾਰਡ ਤੋੜਦਿਆਂ ਸ਼ਾਨਦਾਰ ਵਾਪਸੀ ਕੀਤੀ।


author

Tarsem Singh

Content Editor

Related News