ਚੈਂਪੀਅਨਸ ਲੀਗ ਫੁੱਟਬਾਲ ''ਚ ਬਾਰਸੀਲੋਨਾ ਨੇ ਖੇਡਿਆ ਡਰਾਅ, ਬਾਇਰਨ ਮਿਊਨਿਖ ਨੇ ਚੇਲਸੀ ਨੂੰ ਹਰਾਇਆ
Wednesday, Feb 26, 2020 - 11:50 AM (IST)

ਸਪੋਰਟਸ ਡੈਸਕ— ਐਂਟੋਨੀ ਗ੍ਰੀਜਮੈਨ ਦੇ ਗੋਲ ਨਾਲ ਬਾਰਸੀਲੋਨਾ ਨੇ ਇਥੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖਰੀ 16 ਦੇ ਪਹਿਲੇ ਰਾਊਂਡ ਦੇ ਮੈਚ 'ਚ ਨੇਪੋਲੀ ਦੇ ਨਾਲ 1 -1 ਨਾਲ ਡਰਾਅ ਖੇਡਿਆ। ਫ਼ਰਾਂਸ ਦੇ ਗ੍ਰੀਜਮੈਨ ਨੇ ਇਕ ਘੰਟੇ ਦੀ ਖੇਡ ਪੂਰੀ ਹੋਣ ਤੋਂ ਠੀਕ ਪਹਿਲਾਂ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਪਹਿਲਾਂ ਡਰਾਇਸ ਮਾਰਟੇਂਸ ਨੇ 30ਵੇਂ ਮਿੰਟ 'ਚ ਗੋਲ ਕਰਕੇ ਨੇਪੋਲੀ ਨੂੰ ਬੜ੍ਹਤ ਦਿਵਾਈ ਸੀ। ਉੱਧਰ ਦੂਜੇ ਪਾਸੇ ਲੰਦਨ 'ਚ ਸਰਗੇ ਗਨਾਬਰੀ ਦੇ ਦੋ ਗੋਲਾਂ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ ਚੇਲਸੀ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪੁੱਜਣ ਵੱਲ ਮਜ਼ਬੂਤ ਕਦਮ ਵਧਾਏ। ਜਰਮਨ ਫੁੱਟਬਾਲਰ ਗਨਾਬਰੀ ਨੇ ਤਿੰਨ ਮਿੰਟ ਦੇ ਅੰਦਰ ਦੋ ਗੋਲ ਦਾਗੇ ਜਿਸ ਦੇ ਨਾਲ ਚੇਲਸੀ ਦੀਆਂ ਮੁਸ਼ਕਲਾਂ ਵੱਧ ਗਈਆਂ। ਰਾਬਰਟ ਲੇਵਾਂਡੋਵਸਕੀ ਨੇ ਬਾਇਰਨ ਦੇ ਵਲੋਂ ਤੀਜਾ ਗੋਲ ਕੀਤਾ।