ਬੰਗਲਾਦੇਸ਼ੀ ਖਿਡਾਰੀਆਂ ਨੇ ਅੰਫਾਨ ਚੱਕਰਵਾਤ ਨਾਲ ਪ੍ਰਭਾਵਿਤ ਲੋਕਾਂ ਨੂੰ ਸਾਫ ਪਾਣੀ ਕਰਾਇਆ ਮੁਹੱਈਆ

Saturday, Jun 06, 2020 - 04:15 PM (IST)

ਬੰਗਲਾਦੇਸ਼ੀ ਖਿਡਾਰੀਆਂ ਨੇ ਅੰਫਾਨ ਚੱਕਰਵਾਤ ਨਾਲ ਪ੍ਰਭਾਵਿਤ ਲੋਕਾਂ ਨੂੰ ਸਾਫ ਪਾਣੀ ਕਰਾਇਆ ਮੁਹੱਈਆ

ਢਾਕਾ : ਬੰਗਲਾਦੇਸ਼ ਦੀ ਵਨ ਡੇ ਟੀਮ ਦੇ ਕਪਤਾਨ ਤਮੀਮ ਇਕਬਾਲ ਦੀ ਅਗਵਾਈ ਵਿਚ ਟੀਮ ਦੇ ਖਿਡਾਰੀਆਂ ਨੇ ਪਿਛਲੇ ਮਹੀਨੇ ਦੇਸ਼ ਵਿਚ ਆਏ ਅੰਫਾਨ ਚੱਕਰਵਾਤ ਪੀੜਤਾਂ ਦੀ ਮਦਦ ਕਰਦਿਆਂ ਸਾਫ ਪਾਣੀ ਮੁਹੱਈਆ ਕਰਾਇਆ। ਤਮੀਮ ਨੇ ਚੱਕਰਵਾਤ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਤਖੀਰਾ ਉਪ ਜ਼ਿਲ੍ਹੇ 'ਚ ਸ਼ਿਆਮ ਨਗਰ ਦੇ ਨਿਵਾਸੀਆਂ ਲਈ ਸ਼ਾਫ ਪਾਣੀ ਦੀ ਵਿਵਸਥਾ ਕੀਤੀ ਉਸ ਨੇ ਫੇਸਬੁੱਕ ਪੋਸਟ ਦੇ ਜ਼ਰੀਏ ਆਪਣੇ ਕੰਮ ਬਾਰੇ ਦੱਸਿਆ। 

PunjabKesari

ਤਮੀਨ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਵਿਚਾਲੇ ਪਿਛਲੇ ਕੁਝ ਦਿਨ੍ਹੀਂ ਬੰਗਲਾਦੇਸ਼ ਵਿਚ ਚੱਕਰਵਾਤ ਅੰਫਾਨ ਦਾ ਕਹਿਰ ਵਰ੍ਹਿਆ ਸੀ। ਇਸ ਨਾਲ ਦੇਸ਼ ਦਾ ਦੱਖਣੀ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸ਼ਿਆਮ ਨਗਰ ਵਿਚ ਲੋਕ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸੀ। ਰਾਸ਼ਟਰੀ ਟੀਮ ਦੇ ਖਿਡਾਰੀਆਂ ਨੇ ਉੱਥੇ ਪਾਣੀ ਪੀਣ ਦੀ ਵਿਵਸਥਾ ਕੀਤੀ ਅਤੇ ਹੁਣ ਰੋਜ਼ਾਨਾ ਲੱਗਭਗ 1000 ਲੋਕਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ।


author

Ranjit

Content Editor

Related News