ਭਾਰਤ ਨੂੰ ਸੈਫ ਅੰਡਰ-15 ਮਹਿਲਾ ਫੁੱਟਬਾਲ ''ਚ ਬੰਗਲਾਦੇਸ਼ ਨੇ ਡਰਾਅ ''ਤੇ ਰੋਕਿਆ

Sunday, Oct 13, 2019 - 09:41 PM (IST)

ਭਾਰਤ ਨੂੰ ਸੈਫ ਅੰਡਰ-15 ਮਹਿਲਾ ਫੁੱਟਬਾਲ ''ਚ ਬੰਗਲਾਦੇਸ਼ ਨੇ ਡਰਾਅ ''ਤੇ ਰੋਕਿਆ

ਨਵੀਂ ਦਿੱਲੀ— ਭਾਰਤੀ ਅੰਡਰ-15 ਮਹਿਲਾ ਫੁੱਟਬਾਲ ਟੀਮ ਸੈਫ ਚੈਂਪੀਅਨਸ਼ਿਪ ਦੇ ਆਖਰੀ ਲੀਗ ਮੁਕਾਬਲੇ 'ਚ ਐਤਵਾਰ ਨੂੰ ਇੱਥੇ ਬੰਗਲਾਦੇਸ਼ ਨੇ 1-1 ਦੀ ਬਰਾਬਰੀ 'ਤੇ ਰੋਕ ਦਿੱਤਾ। ਅਮਿਸ਼ਾ ਬਾਕਸਲਾ ਨੇ 24ਵੇਂ ਮਿੰਟ 'ਚ ਗੋਲ ਕਰਕੇ ਬੜ੍ਹਤ ਹਾਸਲ ਕੀਤੀ ਪਰ ਟੀਮ ਇਸ ਬੜ੍ਹਤ ਨੂੰ 2 ਮਿੰਟ ਤਕ ਹੀ ਬਰਕਰਾਰ ਰੱਖ ਸਕੀ। ਬੰਗਲਾਦੇਸ਼ ਦੀ ਸਪਨਾ ਰਾਨੀ ਦੇ 26ਵੇਂ ਮਿੰਟ 'ਚ ਕੀਤੇ ਗਏ ਗੋਲ ਨਾਲ ਸਕੋਰ 1-1 ਨਾਲ ਬਰਾਬਰ ਹੋ ਗਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਪਰ ਸਫਲਤਾ ਨਹੀਂ ਮਿਲੀ। ਦੋਵੇਂ ਟੀਮਾਂ ਹਾਲਾਂਕਿ ਪਹਿਲਾਂ ਹੀ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਦੇ ਲਈ ਕੁਆਲੀਫਆਈ ਕਰ ਚੁੱਕੀ ਹੈ। ਇਸ ਮੁਕਾਬਲੇ ਦੇ ਡਰਾਅ ਹੋਣ ਤੋਂ ਬਾਅਦ ਦੋਵੇਂ ਟੀਮਾਂ ਦੇ ਬਰਾਬਰ 7 ਅੰਕ ਹਨ। ਸ਼ਾਨਦਾਰ ਗੋਲ ਅੰਤਰ ਦੇ ਕਾਰਨ ਭਾਰਤੀ ਟੀਮ ਚੋਟੀ 'ਤੇ ਹੈ।


author

Gurdeep Singh

Content Editor

Related News