ਫਿਰ ਤੋਂ ਇਕੱਠੇ ਖੇਡਦੇ ਨਜ਼ਰ ਆਉਣਗੇ ਡਿਵੀਲਿਅਰਸ ਅਤੇ ਗੇਲ
Thursday, Oct 11, 2018 - 11:31 AM (IST)

ਨਵੀਂ ਦਿੱਲੀ— ਵਰਲਡ ਕੱਪ ਦੇ ਧਮਾਕੇਦਾਰ ਬੱਲੇਬਾਜ਼ ਅਤੇ ਆਪਣੇ ਨਵੇਂ ਸ਼ਾਟਸ ਲਈ ਦੁਨੀਆਭਰ 'ਚ ਪ੍ਰਸਿੱਧ ਏ.ਬੀ. ਡਿਵੀਲਿਅਰਸ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਛੇਵੇਂ ਐਡੀਸ਼ਨ 'ਚ ਰੰਗਪੁਰ ਰਾਇਰਡਸ ਵਲੋਂ ਖੇਡ ਸਕਦੇ ਹਨ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਡਿਵੀਲਿਅਰਸ ਨੇ ਦੁਨੀਆ 'ਚ ਖੇਡੀ ਜਾਣ ਵਾਲੀ ਟੀ-20 ਲੋਕਾਂ 'ਚ ਖੇਡਣਾ ਦਾ ਫੈਸਲਾ ਕੀਤਾ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਡਿਵੀਲਿਅਰਸ ਪਾਕਿਸਤਾਨ ਸੁਪਰ ਲੀਗ 'ਚ ਖੇਡਦੇ ਨਜ਼ਰ ਆਉਣਗੇ।
ਬੰਗਲਾਦੇਸ਼ ਪ੍ਰੀਮੀਅਰ ਲੀਗ ਦੀ ਡਿਫੈਂਡਿੰਗ ਚੈਂਪੀਅਨ ਰੰਗਪੁਰ ਰਾਇਡਰਸ ਕੁਝ ਚੰਗੇ ਖਿਡਾਰੀਆਂ ਨੂੰ ਟੀਮ 'ਚ ਸ਼ਾਮਿਲ ਕਰਦੇ ਹੋਏ ਆਪਣਾ ਫੈਨਜ਼ ਸਪੋਰਟ ਦੌਗੁਣਾ ਕਰਨਾ ਚਾਹੁੰਦਾ ਹੈ। ਉਨ੍ਹਾਂ ਦੀ ਟੀਮ 'ਚ ਪਹਿਲਾ ਤੋਂ ਹੀ ਕ੍ਰਿਸ ਗੇਲ, ਮਸ਼ਰਫੇ ਮੁਰਤਜ਼ਾ, ਨਜ਼ਨੁਲ ਇਸਲਾਮ ਅਤੇ ਮੁਹੰਮਦ ਮਿਥੁਨ ਵਰਗੇ ਖਿਡਾਰੀ ਹਨ, BD Crictime ਦੀ ਰਿਪੋਰਟ ਮੁਤਾਬਕ ਫ੍ਰੈਂਚਾਇਜ਼ੀ ਇਸ ਸਬੰਧ 'ਚ ਏ.ਬੀ.ਡਿਵੀਲਿਅਰਸ ਤੋਂ ਕਈ ਨਾਲ ਗੱਲਬਾਤ ਕਰ ਰਹੀ ਹੈ। ਅਜਿਹੇ 'ਚ ਜਦੋਂ ਫੈਨਜ਼ ਇਕ ਵਾਰ ਫਿਰ ਤੋਂ ਡਿਵੀਲਿਅਰਸ ਅਤੇ ਗੇਲ ਖੇਡਦੇ ਦਿਖਣਗੇ ਤਾਂ ਇਹ ਸ਼ਾਨਦਾਰ ਅਨੁਭਵ ਹੋਵੇਗਾ।
ਦੋਵੇਂ ਪਹਿਲੇ ਆਈ.ਪੀ.ਐੱਲ. 'ਚ ਰਾਇਲ ਚੈਲੇਂਜਰਸ ਬੰਗਲੁਰੂ ਵੱਲੋਂ ਖੇਡ ਚੁੱਕੇ ਹਨ। ਜੇਕਰ ਏ.ਬੀ. ਡਿਵੀਲਿਅਰਸ ਖੇਡਦੇ ਹਨ ਤਾਂ ਇਹ ਫ੍ਰੈਂਚਾਇਜ਼ੀ ਲਈ ਸੋਨੇ 'ਤੇ ਸੁਹਾਗੇ ਵਾਲੀ 'ਤੇ ਗੱਲ ਹੋਵੇਗੀ। ਦੇਸ਼ 'ਚ ਆਮ ਚੋਣਾਂ ਨੂੰ ਦੇਖਦੇ ਹੋਏ ਬੀ.ਪੀ.ਐੱਲ 2019 ਚਾਰ ਜਾਂ ਪੰਜ ਜਨਵਰੀ ਤੋਂ ਸ਼ੁਰੂ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਇਸਦੀ ਵੀ ਸੰਭਾਵਨਾ ਹੈ ਕਿ ਡਿਵੀਲਿਅਰਸ ਛੈ 'ਚੋਂ ਸੱਤ ਮੈਚ ਹੀ ਖੇਡੇ ਹਨ। ਡਿਵੀਲਿਅਰਸ ਇਸ ਸਾਲ ਬਿੱਗ ਬੈਸ਼ ਲੀਗ 'ਚ ਵੀ ਖੇਡ ਰਹੇ ਹਨ ਅਤੇ ਬੀ.ਬੀ.ਐੱਲ. ਬੀ.ਪੀ.ਐੱਲ. ਦਾ ਪ੍ਰੋਗਰਾਮ ਦਾ ਕੁਝ ਹਿੱਸਾ ਇਕ ਦੂਜੇ ਨਾਲ ਮੇਲ ਖਾ ਸਕਦਾ ਹੈ।