ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਕੀਤਾ ਸਾਫ, ਪਾਕਿਸਤਾਨ ਦੌਰੇ ''ਤੇ ਇਸ ਹਫਤੇ ਕਰੇਗਾ ਫੈਸਲਾ

12/09/2019 5:24:49 PM

ਢਾਕਾ— ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਕਿਹਾ ਕਿ ਉਹ ਜਨਵਰੀ 'ਚ ਪਾਕਿਸਤਾਨ ਦਾ ਦੌਰਾ ਕਰਨ ਨੂੰ ਲੈ ਕੇ ਇਸ ਹਫਤੇ ਅੰਤਿਮ ਫੈਸਲਾ ਕਰੇਗਾ। ਬੀ. ਸੀ. ਬੀ. ਦੇ ਕਾਰਜਕਾਰੀ ਅਧਿਕਾਰੀ ਨਿਜਾਮੂਦੀਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਪਹਿਲਾਂ ਸਰਕਾਰ ਉੱਥੇ ਸੁਰੱਖਿਆ ਵਿਵਸਥਾਵਾਂ ਦਾ ਜਾਇਜ਼ਾ ਲਵੇਗੀ। ਬੋਰਡ ਦੀ ਸੁਰੱਖਿਆ ਟੀਮ ਵੀ ਅਲਗ ਤੋਂ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਵੇਗੀ ਅਤੇ ਉਸ ਤੋਂ ਬਾਅਦ ਰਿਪੋਰਟ ਸਰਕਾਰ ਦੇ ਕੋਲ ਭੇਜੇਗੀ। ਸਾਨੂੰ ਪਾਕਿਸਤਾਨ ਜਾਣ ਲਈ ਸਰਕਾਰ ਤੋਂ ਇਜਾਜ਼ਤ ਚਾਹੀਦੀ ਹੈ।
PunjabKesari
ਪਾਕਿਸਤਾਨ ਨੇ ਬੰਗਲਾਦੇਸ਼ ਤੋਂ ਆਗਾਮੀ ਦੌਰੇ 'ਚ ਟੈਸਟ ਸੀਰੀਜ਼ ਦਾ ਇਕ ਡੇ-ਨਾਈਟ ਫਾਰਮੈਟ 'ਚ ਖੇਡਣ ਦਾ ਵੀ ਪ੍ਰਸਤਾਵ ਦਿੱਤਾ ਹੈ। ਹਾਲ ਹੀ 'ਚ ਬੰਗਲਾਦੇਸ਼ ਨੇ ਭਾਰਤ ਦੌਰੇ 'ਚ ਵੀ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਟੈਸਟ ਖੇਡਿਆ ਸੀ। ਪਾਕਿਸਤਾਨੀ ਦੌਰੇ 'ਚ ਬੰਗਲਾਦੇਸ਼ ਨੂੰ 23 ਜਨਵਰੀ ਤੋਂ ਤਿੰਨ ਟਵੰਟੀ-20 ਅਤੇ ਟੈਸਟ ਸੀਰੀਜ਼ ਖੇਡਣੀ ਹੈ। ਟੈਸਟ ਸੀਰੀਜ਼ ਦਾ 20 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪੀ. ਐੱਸ. ਐੱਲ. ਤੋਂ ਪਹਿਲੇ ਖਤਮ ਹੋਣਾ ਜ਼ਰੂਰੀ ਹੈ।


Tarsem Singh

Content Editor

Related News