ਹੜਤਾਲ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ''ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼

10/22/2019 6:37:02 PM

ਢਾਕਾ— ਖਿਡਾਰੀਆਂ ਦੀ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਵਿਚਾਲੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਸਾਬਕਾ ਮੁਖੀ ਨੇ ਦੇਸ਼ ਵਿਚ ਕ੍ਰਿਕਟ ਵਿਚ ਵੱਡੇ ਪੈਮਾਨੇ 'ਤੇ ਫਿਕਸਿੰਗ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ। ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਸਾਬੀਰ ਹੁਸੈਨ ਚੌਧਰੀ ਨੇ ਕਿਹਾ ਕਿ ਬੋਰਡ ਦੀ ਸੰਚਾਲਨ ਪ੍ਰੀਸ਼ਦ ਵੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ। ਚੌਧਰੀ ਸੰਸਦ ਮੈਂਬਰ ਵੀ ਹੈ। ਉਸ ਨੇ ਟਵੀਟ ਕੀਤਾ, ''ਬੰਗਲਾਦੇਸ਼ ਕ੍ਰਿਕਟ ਬੋਰਡ ਦੁਨੀਆ ਦੀ ਇਕਲੌਤੀ ਅਜਿਹੀ ਰਾਸ਼ਟਰੀ ਖੇਡ ਇਕਾਈ ਹੈ, ਜਿਹੜੀ ਸੰਸਥਾਗਤ ਤਰੀਕੇ ਨਾਲ ਮੈਚ ਫਿਕਸਿੰਗ ਤੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿੰਦੀ ਹੈ।''

PunjabKesari

ਉਸ ਨੇ ਕਿਹਾ, ''ਇਹ ਅਵਿਸ਼ਵਾਸਯੋਗ ਹੈ। ਮੈਂ ਖੁਦ ਕਈ ਵਾਰ ਇਸ ਮੁੱਦੇ  ਨੂੰ ਉਠਾਇਆ ਹੈ।'' ਰਾਸ਼ਟਰੀ ਟੀਮ ਦੇ ਕਪਾਤਨ ਸ਼ਾਕਿਬ ਅਲ ਹਸਨ ਨੇ ਵੀ ਘਰੇਲੂ ਕ੍ਰਿਕਟ ਵਿਚ ਭ੍ਰਿਸ਼ਟਾਚਾਰ 'ਤੇ ਚਿੰਤਾ ਜ਼ਾਹਿਰ ਕਰਦਿਆਂ ਕ੍ਰਿਕਟਰਾਂ ਦੀ ਤਨਖਾਹ ਵਿਚ ਵਾਧਾ ਕਰਨ ਦੀ ਮੰਗ ਦੇ ਨਾਲ ਦੇਸ਼ ਦੇ ਪੇਸ਼ਵਰ ਖਿਡਾਰੀਆਂ ਨਾਲ ਹੜਤਾਲ  ਸ਼ੁਰੂ ਕੀਤੀ ਹੈ। ਖਿਡਾਰੀਆਂ ਨੇ ਘਰੇਲੂ ਕ੍ਰਿਕਟਰਾਂ ਦੀ ਤਨਖਾਹ ਵਿਚ 50 ਫੀਸਦੀ ਵਾਧੇ ਦੇ ਨਾਲ ਮੈਚ ਫੀਸ ਵੀ ਵਧਾਉਣ ਦੀ ਮੰਗ ਕੀਤੀ ਹੈ।


Related News