ਬਾਲ ਟੈਂਪਰਿੰਗ: ICC ਨੇ ਸਖਤ ਕੀਤੀ ਸਜ਼ਾ, ਦੋਸ਼ੀ ''ਤੇ ਲੱਗ ਸਕਦਾ 6 ਟੈਸਟ ਜਾਂ 12 ਵਨਡੇ ਤੱਕ ਦਾ ਬੈਨ

07/03/2018 2:51:56 PM

ਨਵੀਂ ਦਿੱਲੀ— ਗੇਂਦ ਨਾਲ ਛੇੜਛਾੜ 'ਤੇ ਹੁਣ ਛੈ ਟੈਸਟ ਜਾਂ 12 ਵਨਡੇ ਤੱਕ ਦੀ ਪਾਬੰਦੀ ਲੱਗ ਸਕਦੀ ਹੈ, ਕਿਉਂਕਿ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇਸ ਨੂੰ ਲੇਵਲ ਤਿੰਨ ਦਾ ਅਪਰਾਧ ਬਣਾ ਦਿੱਤਾ ਹੈ ਅਤੇ ਮੈਦਾਨ 'ਤੇ ਬਿਹਤਰ ਵਿਵਹਾਰ ਯਕੀਨੀ ਬਣਾਉਣ ਦੇ ਲਈ ਇਸ ਸੂਚੀ 'ਚ ਅਸ਼ਲੀਲ ਅਤੇ ਨਿਜੀ ਦੁਰਵਿਵਹਾਰ ਨੂੰ ਵੀ ਸ਼ਾਮਲ ਕੀਤਾ ਹੈ। ਡਬਲਿਨ 'ਚ ਸਾਲਨਾ ਸੰਮੇਲਨ ਦੇ ਅੰਤ 'ਚ ਵੈਧਿਕ ਸੰਸਥਾ ਦੇ ਮੌਦਾਨ 'ਤੇ ਅਨੁਚਿਤ ਵਿਵਹਾਰ 'ਤੇ ਲਗਾਮ ਕੱਸਣ ਦੀ ਆਪਣੀ ਯੋਜਨਾ ਵੀ ਪੇਸ਼ ਕੀਤੀ।ਇਸ ਸਾਲ ਮਾਰਚ 'ਚ ਕੇਪ ਟਾਊਨ 'ਚ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਟੈਸਟ ਦੇ ਦੌਰਾਨ ਆਸਟ੍ਰੇਲੀਆ ਦੇ ਕ੍ਰਿਕਟਰਾਂ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੇਨਕ੍ਰਾਫਟ ਗੇਂਦ ਦੀ ਸਥਿਤੀ ਬਦਲਣ ਦੇ ਦੋਸ਼ੀ ਪਾਏ ਗਏ ਸਨ, ਜਿਸਦੇ ਬਾਅਦ ਗੇਂਦ ਨਾਲ ਛੇੜਛਾੜ ਨੂੰ ਲੇਵਲ ਦੋ ਤੋਂ ਤਿੰਨ ਦਾ ਅਪਰਾਧ ਬਣਾਇਆ ਗਿਆ। ਆਈ.ਸੀ.ਸੀ. ਚੇਅਰਮੈਨ ਸ਼ਸ਼ਾਂਕ ਮਨੋਹਰ ਨੇ ਕਿਹਾ, ਮੈਂ ਅਤੇ ਮੇਰੇ ਸਾਥੀ ਬੋਰਡ ਨਿਦੇਸ਼ਕ ਖੇਡ ਦੇ ਬਿਹਤਰ ਵਰਤਾਅ ਦੇ ਲਈ ਕ੍ਰਿਕਟ ਸਮਿਤੀ ਅਤੇ ਮੁੱਖ ਕਾਰਜਕਾਰੀਆਂ ਦੀ ਸਮਿਤੀ ਦੀਆਂ ਸਿਫਾਰਿਸ਼ਾਂ ਦਾ ਸਮਰਥਨ ਕਰਨ ਨੂੰ ਲੈ ਕੇ ਸਹਿਮਤ ਸੀ।ਉਨ੍ਹਾਂ ਨੇ ਕਿਹਾ,' ਇਹ ਮਹੱਤਵਪੂਰਨ ਹੈ ਕਿ ਖਿਡਾਰੀਆਂ ਅਤੇ ਪ੍ਰਸ਼ਾਸਕਾਂ ਨੂੰ ਰੋਕਣ ਦੇ ਲਈ ਕੋਈ ਮਜ਼ਬੂਤ ਨਿਯਮ ਹੋਣ, ਜਿਸ ਨਾਲ ਕੀ ਯਕੀਨੀ ਹੋਵੇ ਕਿ ਸਾਡੇ ਖੇਡ 'ਚ ਵਿਵਹਾਰ ਨੂੰ ਲੈ ਕੇ ਉੱਚ ਪੱਧਰ ਹੋਵੇ। ਮਾਰਚ ਦੌਰਾਨ ਲਾਗੂ ਆਚਾਰ ਸੰਹਿਤਾ ਦੇ ਤਹਿਤ ਆਈ.ਸੀ.ਸੀ. ਨੇ ਸਮਿਥ 'ਤੇ ਇਕ ਟੈਸਟ ਦੀ ਪਾਬੰਧੀ ਲਗਾਈ, ਜਿਸਦੇ ਬਾਅਦ ਸਖਤ ਸਜ਼ਾ ਦੀ ਮੰਗ ਉਠਣ ਲੱਗੀ। ਇੱਥੋਂ ਤੱਕ ਕੀ ਪਿੱਛਲੇ ਮਹੀਨੇ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ਸੇਂਟ ਲੂਸੀਆ 'ਚ ਵੈਸਟ ਇੰਡੀਜ਼ ਦੇ ਖਿਲਾਫ ਦੂਜੇ ਟੈਸਟ ਦੇ ਦੌਰਾਨ ਗੇਂਦ ਨਾਲ ਛੇੜਛਾੜ ਦੇ ਲਈ ਇਕ ਟੈਸਟ ਦੇ ਲਈ ਬੈਨ ਕੀਤਾ ਸੀ।

ਇਹ ਬਦਲਾਅ, ਖਿਡਾਰੀ ਹੀ ਨਹੀਂ ਬੋਰਡ ਵੀ ਲਪੇਟ 'ਚ
-ਆਈ.ਸੀ.ਸੀ. ਬੋਰਡ ਨੇ ਨਿਜੀ ਦੁਰਵਿਵਹਾਰ (ਲੇਵਲ ਦੋ, ਤਿੰਨ) ਅਤੇ ਅੰਪਾਇਰ ਦੇ ਨਿਰਦੇਸ਼ਾਂ ਦਾ ਪਾਲਨ ਨਾ ਕਰਨਾ (ਲੇਵਲ ਇਕ) ਨੂੰ ਵੀ ਅਪਰਾਧਾਂ ਦੀ ਸੂਚੀ 'ਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ।
- ਆਈ.ਸੀ.ਸੀ. ਦੇ ਬਿਆਨ ਦੇ ਅਨੁਸਾਰ ਜੇਕਰ ਖਿਡਾਰੀ ਜਾਂ ਸਹਾਇਕ ਸਟਾਫ ਫੈਸਲੇ ਦੇ ਖਿਲਾਫ ਅਪੀਲ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਅਪੀਲ ਫੀਸ ਜਮ੍ਹਾ ਕਰਾਉਣੀ ਹੋਵੇਗੀ ਅਤੇ ਅਪੀਲ ਸਫਲ ਹੋਣ 'ਤੇ ਪੂਰੀ ਵਾਪਸ ਕਰ ਦਿੱਤੀ ਜਾਵੇਗੀ।
- ਸਟੰਪ ਮਾਈਕ੍ਰੋਫੋਨ ਨਾਲ ਜੁੜੇ ਨਿਰਦੇਸ਼ਾਂ 'ਚ ਵੀ ਬਦਲਾਅ ਕੀਤਾ ਗਿਆ ਹੈ, ਜਿਸ ਨਾਲ ਕਿਸੇ ਵੀ ਮੈਂਬਰ ਸਟੰਪ ਮਾਈਕ੍ਰੋਫੋਨ ਦੇ ਆਡੀਓ ਦਾ ਪ੍ਰਸਾਰਣ ਕਰਨ ਦੀ ਆਗਿਆ ਹੋਵੇਗੀ, ਗੇਂਦ ਦੇ ਡੈੱਡ ਹੋਣ ਦੇ ਬਾਅਦ ਵੀ।
- ਇੱਥੋ ਤੱਕ ਕਿ ਹੁਣ ਸਬੰਧਿਤ ਬੋਰਡ ਨੂੰ ਵੀ ਉਸਦੇ ਖਿਡਾਰੀਆਂ ਦੇ ਵਰਤਾਅ ਦੇ ਲਈ ਜਵਾਬਦੇਹ ਬਣਾਇਆ ਜਾ ਸਕਦਾ ਹੈ। ਆਈ.ਸੀ.ਸੀ. ਪ੍ਰਬੰਧਨ ਹੁਣ ਜਿੰਮਬਾਵੇ ਕ੍ਰਿਕਟ ਦੇ ਨਾਲ ਮਿਲ ਕੇ ਕੰਮ ਕਰੇਗਾ। ਜਿਸ ਨਾਲ ਕਿ ਉਸਦੇ ਕ੍ਰਿਕਟ ਬੈਨ ਅਤੇ ਵਿੱਤੀ ਢਾਂਚੇ ਦੇ ਪ੍ਰੰਬਧਨ ਦੇ ਲਈ ਯੋਜਨਾ ਤਿਆਰ ਕੀਤੀ ਜਾ ਸਕੇ, ਜਿਸਦੀ ਨਿਯਮਤ ਰੂਪ ਨਾਲ ਸਮੀਖਿਆ ਹੋਵੇਗੀ।


Related News