ਬੇਅਰਸਟੋ ਨੇ ਲਗਾਇਆ 10ਵਾਂ ਵਨ ਡੇ ਸੈਂਕੜਾ, ਬਟਲਰ ਦਾ ਇਹ ਰਿਕਾਰਡ ਤੋੜਿਆ

Wednesday, Sep 16, 2020 - 09:59 PM (IST)

ਬੇਅਰਸਟੋ ਨੇ ਲਗਾਇਆ 10ਵਾਂ ਵਨ ਡੇ ਸੈਂਕੜਾ, ਬਟਲਰ ਦਾ ਇਹ ਰਿਕਾਰਡ ਤੋੜਿਆ

ਮਾਨਚੈਸਟਰ- ਆਸਟਰੇਲੀਆ ਵਿਰੁੱਧ ਤੀਜੇ ਵਨ ਡੇ 'ਚ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਨੇ ਸੈਂਕੜਾ ਲਗਾ ਕੇ ਕਈ ਰਿਕਾਰਡ ਵੀ ਤੋੜ ਦਿੱਤੇ। ਬੇਅਰਸਟੋ ਨੇ 116 ਗੇਂਦਾਂ 'ਚ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਵਨ ਡੇ ਕਰੀਅਰ 'ਚ ਉਸਦਾ 10ਵਾਂ ਸੈਂਕੜਾ ਹੈ, ਹੁਣ ਉਹ ਜੇਸਨ ਰਾਏ ਚੇ ਜੋਸ ਬਟਲਰ ਤੋਂ ਅੱਗੇ ਨਿਕਲ ਗਏ ਹਨ।
ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ
16 ਜੋ ਰੂਟ
13 ਇਯੋਨ ਮੋਰਗਨ
12 ਮਾਰਕਸ ਟ੍ਰੈਸਕੋਥਿਕ
10 ਜਾਨੀ ਬੇਅਰਸਟੋ
9 ਜੇਸਨ ਰਾਏ
9 ਜੋਸ ਬਟਲਰ
ਇਸ ਦੌਰਾਨ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਵਨ ਡੇ ਦੌੜਾਂ ਬਣਾਉਣ ਦਾ ਉਨ੍ਹਾਂ ਨੇ ਡੇਵਿ ਗਾਵਰ ਦਾ ਰਿਕਾਰਡ ਵੀ ਤੋੜ ਦਿੱਤਾ। ਗਾਵਰ ਨੇ ਵਨ ਡੇ 'ਚ 3170 ਦੌੜਾਂ ਬਣਾਈਆਂ ਸਨ। ਦੱਸ ਦੇਈਏ ਕਿ ਜਾਨੀ ਬੇਅਰਸਟੋ ਇਸ ਸਮੇਂ ਸ਼ਾਨਦਾਰ ਲੈਅ 'ਚ ਚੱਲ ਰਹੇ ਹਨ। ਜੇਕਰ ਵਨ ਡੇ ਸੀਰੀਜ਼ ਦਾ ਦੂਜਾ ਮੈਚ ਛੱਡ ਦਿੱਤਾ ਜਾਵੇ ਤਾਂ ਪਹਿਲੇ ਮੈਚ 'ਚ ਵੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।


author

Gurdeep Singh

Content Editor

Related News