ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਪੀ. ਕਸ਼ਯਪ ਨੇ ਕੀਤਾ ਵਿਆਹ
Friday, Dec 14, 2018 - 06:20 PM (IST)

ਨਵੀਂ ਦਿੱਲੀ—ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਇਨ੍ਹਾਂ ਦੋਵਾਂ ਨੇ ਰਜ਼ਿਸਟਰ ਵਿਆਹ ਮੁੰਬਈ 'ਚ ਕੀਤਾ। ਸਾਇਨਾ ਨੇ ਪਤੀ ਕਸ਼ਯਪ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੀ ਜ਼ਿੰਦਗੀ ਦੀ ਸਭ ਚੋਂ ਬਿਹਤਰ ਮੈਚ.. ਹੁਣੇ ਹੁਣੇ ਵਿਆਹ ਹੋਇਆ...। ਦੱਸ ਦਈਏ ਕਿ 10 ਸਾਲ ਦੇ ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਨੇ ਇਸ ਸਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ।
Best match of my life ❤️...#justmarried ☺️ pic.twitter.com/cCNJwqcjI5
— Saina Nehwal (@NSaina) December 14, 2018
ਜ਼ਿਕਰਯੋਗ ਹੈ ਕਿ ਇਸ ਜੋੜੇ ਦੇ ਵਿਆਹ ਨੂੰ ਲੈ ਕੇ ਪਹਿਲਾਂ ਖਬਰ ਆਈ ਸੀ ਕਿ 16 ਦਸੰਬਰ ਨੂੰ ਹੋਣਾ ਹੈ, ਪਰ ਸਾਇਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ 2 ਦਿਨ ਪਹਿਲਾਂ ਹੀ ਐਲਾਨ ਕਰਦੇ ਹੋਏ ਸਾਰਿਆਂ ਨੂੰ ਸਰਪ੍ਰਾਇਜ਼ ਕਰ ਦਿੱਤਾ।