ਪਹਿਲਵਾਨ ਮਾਮਲਾ: ਬਬੀਤਾ ਫੋਗਾਟ ਦਾ ਵੱਡਾ ਦੋਸ਼, ਨਿਗਰਾਨੀ ਕਮੇਟੀ ਦੀ ਮੈਂਬਰ ਰਾਧਿਕਾ ਸ਼੍ਰੀਮਾਨ ਨੇ ਹੱਥੋਂ ਖੋਹੀ ਰਿਪੋਰਟ

04/26/2023 12:15:39 PM

ਨਵੀਂ ਦਿੱਲੀ (ਭਾਸ਼ਾ)- ਸਾਬਕਾ ਪਹਿਲਵਾਨ ਬਬੀਤਾ ਫੋਗਾਟ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਸਾਥੀ ਨਿਗਰਾਨੀ ਕਮੇਟੀ ਦੀ ਮੈਂਬਰ ਰਾਧਿਕਾ ਸ੍ਰੀਮਾਨ ਨੇ ਰੈਸਲਿੰਗ ਫੈਡਰੇਸ਼ਨ ਆਫ਼ ਇੰਡੀਆ (ਡਬਲਯੂ.ਐੱਫ.ਆਈ.) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਅੰਤਿਮ ਰਿਪੋਰਟ ਉਨ੍ਹਾਂ ਦੇ ਪੂਰਾ ਪੜ੍ਹਨ ਤੋਂ ਪਹਿਲਾਂ ਹੀ ਉਨ੍ਹਾਂ ਕੋਲੋਂ ਖੋਹ ਲਈ ਸੀ। ਸਾਬਕਾ ਖੇਡ ਪ੍ਰਸ਼ਾਸਕ ਰਾਧਿਕਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਦੇ ਜ਼ੋਰ ਪਾਉਣ 'ਤੇ ਦੋਸ਼ਾਂ ਦੀ ਜਾਂਚ ਲਈ ਸਰਕਾਰ ਦੇ ਜਾਂਚ ਪੈਨਲ ਵਿਚ ਸ਼ਾਮਲ ਬਬੀਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਕੁੱਝ ਇਤਰਾਜ਼ ਸਨ ਪਰ ਰਾਧਿਕਾ ਨੇ ਪੂਰੀ ਰਿਪੋਰਟ ਨਹੀਂ ਪੜ੍ਹਨ ਦਿੱਤੀ।

ਇਹ ਵੀ ਪੜ੍ਹੋ: ਪਹਿਲਵਾਨਾਂ ਦੇ ਪ੍ਰਦਰਸ਼ਨ ਨੇ ਲਿਆ ਸਿਆਸੀ ਰੰਗ, ਕਿਸਾਨ ਆਗੂਆਂ ਨੇ ਵੀ ਖਿਡਾਰੀਆਂ ਦਾ ਦਿੱਤਾ ਸਾਥ

ਬਬੀਤਾ ਨੇ ਪੀ.ਟੀ.ਆਈ. ਨੂੰ ਦੱਸਿਆ, “ਮੈਂ ਅੰਤਿਮ ਰਿਪੋਰਟ ਦੇ ਕੁਝ ਹੀ ਪੰਨਿਆਂ ਨੂੰ ਪੜ੍ਹਿਆ ਸੀ ਅਤੇ ਮੈਨੂੰ ਕੁਝ ਇਤਰਾਜ਼ ਵੀ ਸਨ, ਪਰ ਰਾਧਿਕਾ ਸ਼੍ਰੀਮਾਨ ਆ ਕੇ ਰਿਪੋਰਟ ਖੋਹ ਲਈ। ਉਨ੍ਹਾਂ ਕਿਹਾ ਕਿ ਕਿਉਂਕਿ ਮੈਂ ਉਸੇ ਪਰਿਵਾਰ (ਫੋਗਾਟ) ਨਾਲ ਸਬੰਧਤ ਹਾਂ ਜੋ ਵਿਰੋਧ ਕਰ ਰਿਹਾ ਹੈ, ਇਸ ਮੈਂ ਰਿਪੋਰਟ ਨਹੀਂ ਪੜ੍ਹ ਸਕਦੀ।'' ਉਨ੍ਹਾਂ ਕਿਹਾ, ''ਉਹ ਪ੍ਰਧਾਨ (ਮੈਰੀਕਾਮ) ਦੀ ਤਰਫੋਂ ਕੰਮ ਕਰ ਰਹੀ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਪ੍ਰਧਾਨ ਨੇ ਫ਼ੈਸਲਾ ਕੀਤਾ ਹੈ (ਰਿਪੋਰਟ 'ਤੇ ਦਸਤਖ਼ਤ ਕਰਨ ਨੂੰ ਲੈ ਕੇ)।'' ਪੀ.ਟੀ.ਆਈ. ਵੱਲੋਂ ਸੰਪਰਕ ਕਰਨ 'ਤੇ ਰਾਧਿਕਾ ਨੇ ਦੋਸ਼ਾਂ ਨੂੰ 'ਹਾਸੋਹੀਣਾ' ਕਰਾਰ ਦਿੰਦੇ ਹੋਏ ਰੱਦ ਕਰ ਦਿੱਤਾ।

ਇਹ ਵੀ ਪੜ੍ਹੋ: ਜਿੱਤ ਦੇ ਬਾਵਜੂਦ ਕੋਹਲੀ ਕੋਲੋਂ ਹੋਈ ਵੱਡੀ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ

ਰਾਧਿਕਾ ਨੇ ਕਿਹਾ, ''ਮੈਂ ਅਜਿਹਾ ਕਿਉਂ ਕਰਾਂਗੀ? ਮੈਨੂੰ ਅਜਿਹਾ ਕੁਝ ਕਰਨ ਦਾ ਕੀ ਫਾਇਦਾ ਹੋਵੇਗਾ? ਅਸਲ ਵਿੱਚ ਉਸਨੇ ਰਿਪੋਰਟ ਨੂੰ ਚਾਰ-ਪੰਜ ਵਾਰ ਪੜ੍ਹਿਆ ਅਤੇ ਨਤੀਜਿਆਂ ਨਾਲ ਸਹਿਮਤੀ ਪ੍ਰਗਟਾਈ। ਰਿਪੋਰਟ ਵਿਚ ਲਿਖੇ ਹਰ ਸ਼ਬਦ ਨੂੰ ਉਸ ਨੂੰ ਸਮਝਾਇਆ ਗਿਆ।'' ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਜੋ ਵੀ ਲਿਖਿਆ ਗਿਆ ਹੈ, ਉਹ ਉਹ ਸਾਰਿਆਂ ਦੀ ਗਵਾਹੀ 'ਤੇ ਆਧਾਰਿਤ ਹੈ ਜੋ ਸੁਣਵਾਈ ਲਈ ਪੇਸ਼ ਹੋਏ ਅਤੇ ਸਭ ਕੁਝ ਵੀਡੀਓ ਵਿਚ ਰਿਕਾਰਡ ਕੀਤਾ ਗਿਆ ਹੈ, ਇਸ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਜੇਕਰ ਮੈਂ ਉਸ ਤੋਂ ਰਿਪੋਰਟ ਖੋਹੀ ਸੀ ਤਾਂ ਉਸ ਨੇ ਆਪਣੇ ਨੋਟ ਵਿੱਚ ਅਜਿਹਾ ਕਿਉਂ ਨਹੀਂ ਲਿਖਿਆ। ਰਾਧਿਕਾ ਨੇ ਕਿਹਾ ਕਿ ਇਹ ਬੇਬੁਨਿਆਦ ਦੋਸ਼ ਹੈ। ਅਸਲ ਵਿਚ ਹੋਲੀ ਦੀ ਪੂਰਬਲੀ ਸ਼ਾਮ 'ਤੇ, ਸਾਰੇ ਮੈਂਬਰ ਬੈਠੇ ਸਨ ਅਤੇ ਸੁਣਵਾਈ ਦੇ ਆਧਾਰ 'ਤੇ ਜੋ ਵੀ ਖਰੜਾ ਤਿਆਰ ਕੀਤਾ ਗਿਆ, ਉਸ ਦਾ ਬਬੀਤਾ ਨੂੰ ਇਕ-ਇਕ ਸ਼ਬਦ ਸਮਝਾਇਆ ਗਿਆ ਸੀ ਅਤੇ ਉਹ ਸੰਤੁਸ਼ਟ ਸੀ।

ਇਹ ਵੀ ਪੜ੍ਹੋ: ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ, ਦਰਦ ਨਾਲ ਮੂੰਹ 'ਚੋਂ ਨਿਕਲੀ 'ਆਹ' (ਵੀਡੀਓ)

ਰਾਧਿਕਾ ਨੇ ਇਹ ਵੀ ਕਿਹਾ ਕਿ ਰਿਪੋਰਟ 'ਤੇ ਦਸਤਖ਼ਤ ਕਰਨ ਲਈ ਕਮੇਟੀ ਦੇ ਸਾਰੇ ਮੈਂਬਰਾਂ ਨੂੰ 4 ਅਪ੍ਰੈਲ ਨੂੰ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਮੁੱਖ ਦਫ਼ਤਰ 'ਚ ਇਕੱਠੇ ਹੋਣ ਲਈ ਕਿਹਾ ਗਿਆ ਸੀ ਪਰ ਬਬੀਤਾ ਨਹੀਂ ਆਈ। ਇੱਥੋਂ ਤੱਕ ਕਿ ਉਸ ਦਿਨ ਉਸਦਾ ਫ਼ੋਨ ਵੀ ਬੰਦ ਸੀ। ਉਸ ਨੇ ਕਿਹਾ ਕਿ ਉਸ ਦਾ ਬੱਚਾ ਬੀਮਾਰ ਸੀ, ਇਸ ਲਈ ਅਸੀਂ ਉਸ ਨੂੰ 5 ਅਪ੍ਰੈਲ ਨੂੰ ਆਉਣ ਅਤੇ ਰਿਪੋਰਟ 'ਤੇ ਦਸਤਖ਼ਤ ਕਰਨ ਲਈ ਕਿਹਾ। ਬਾਕੀ ਸਾਰੇ 4 ਅਪ੍ਰੈਲ ਨੂੰ ਆਏ ਸਨ। ਇਸ ਲਈ ਪ੍ਰਧਾਨ ਨੇ ਫੈਸਲਾ ਕੀਤਾ ਕਿ ਜੋ ਮੈਂਬਰ ਮੌਜੂਦ ਹਨ ਉਹ ਰਿਪੋਰਟ 'ਤੇ ਦਸਤਖ਼ਤ ਕਰ ਸਕਦੇ ਹਨ ਅਤੇ ਬਬੀਤਾ ਬਾਅਦ ਵਿਚ ਅਜਿਹਾ ਕਰ ਸਕਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।

 


cherry

Content Editor

Related News