ਅਜਲਾਨ ਸ਼ਾਹ ਕੱਪ ਭਾਰਤ ਨੇ ਪੋਲੈਂਡ ਨੂੰ ਦਿੱਤੀ 10-0 ਨਾਲ ਦਿੱਤੀ ਕਰਾਰੀ ਹਾਰ
Friday, Mar 29, 2019 - 04:57 PM (IST)

ਸਪੋਰਟ ਡੈਸਕ— ਵਰੁਣ ਕੁਮਾਰ ਤੇ ਮਨਦੀਪ ਸਿੰਘ ਦੇ 2-2 ਗੋਲਾਂ ਦੀ ਮਦਦ ਨਾਲ 5 ਵਾਰ ਦੇ ਚੈਂਪੀਅਨ ਭਾਰਤ ਨੇ ਪੋਲੈਂਡ ਨੂੰ ਸ਼ੁੱਕਰਵਾਰ ਨੂੰ 10-0 ਨਾਲ ਹਰਾ ਕੇ 28ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖੀ।
ਭਾਰਤੀ ਟੀਮ ਪਹਿਲਾਂ ਹੀ ਫਾਈਨਲ ਵਿਚ ਪਹੁੰਚ ਚੁੱਕੀ ਸੀ ਤੇ ਉਸ ਨੇ ਆਖਰੀ ਰਾਊਂਡ ਰੌਬਿਨ ਲੀਗ ਮੈਚ ਵਿਚ ਪੋਲੈਂਡ ਨੂੰ ਧੋ ਕੇ ਰੱਖ ਦਿੱਤਾ। ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਦਾ ਸ਼ਨੀਵਾਰ ਨੂੰ ਫਾਈਨਲ ਵਿਚ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਵੇਗਾ। ਭਾਰਤ ਇਸ ਟੂਰਨਾਮੈਂਟ ਵਿਚ 9 ਸਾਲ ਬਾਅਦ ਖਿਤਾਬ ਦੀ ਭਾਲ ਵਿਚ ਹੈ। ਭਾਰਤ ਨੇ ਆਖਰੀ ਵਾਰ ਇੱਥੇ 2010 ਵਿਚ ਖਿਤਾਬ ਜਿੱਤਿਆ ਸੀ। ਭਾਰਤ ਦੀ ਇਕਪਾਸੜ ਜਿੱਤ ਵਿਚ ਵਿਵੇਕ ਸਾਗਰ ਪ੍ਰਸਾਦ ਨੇ ਪਹਿਲੇ, ਸੁਮਿਤ ਕੁਮਾਰ (ਜੂ.) ਨੇ 7ਵੇਂ, ਵਰੁਣ ਕੁਮਾਰ ਨੇ 18ਵੇਂ ਤੇ 25ਵੇਂ, ਸੁਰਿੰਦਰ ਕੁਮਾਰ ਨੇ 19ਵੇਂ, ਸਿਮਰਨਜੀਤ ਸਿੰਘ ਨੇ 29ਵੇਂ, ਨੀਲਕਾਂਤ ਸ਼ਰਮਾ ਨੇ 36ਵੇਂ, ਮਨਦੀਪ ਸਿੰਘ ਨੇ 50ਵੇਂ ਤੇ 51ਵੇਂ ਤੇ ਅਮਿਤ ਰੋਹਿਦਾਸ ਨੇ 55ਵੇਂ ਮਿੰਟ ਵਿਚ ਗੋਲ ਕੀਤੇ।
ਮਨਦੀਪ ਨੂੰ ਮੈਨ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ। ਮਨਦੀਪ ਟੂਰਨਾਮੈਂਟ ਵਿਚ ਦੂਜੀ ਵਾਰ ਮੈਨ ਆਫ ਦਿ ਮੈਚ ਬਣਿਆ। ਉਹ ਟੂਰਨਾਮੈਂਟ ਵਿਚ ਆਪਣੇ ਗੋਲਾਂ ਦੀ ਗਿਣਤੀ 7 ਤਕ ਪਹੁੰਚਾ ਕੇ ਟਾਪ ਸਕੋਰਰ ਬਣਿਆ ਹੋਇਆ ਹੈ, ਜਦਕਿ ਵਰੁਣ ਦੇ ਹੁਣ ਤਕ ਪੰਜ ਗੋਲ ਹੋ ਚੁੱਕੇ ਹਨ। ਭਾਰਤ ਦੇ ਪਹਿਲੇ ਤੇ 7ਵੇਂ ਮਿੰਟ ਦੇ ਗੋਲਾਂ ਵਿਚ ਮਨਦੀਪ ਦੇ ਸ਼ਾਦਨਾਰ ਪਾਸ ਦੀ ਅਹਿਮ ਭੂਮਿਕਾ ਰਹੀ। ਭਾਰਤ ਨੇ ਆਪਣਾ ਦਬਦਬਾ ਬਣਾਈ ਰੱਖਦੇ ਹੋਏ ਇਕ ਤੋਂ ਬਾਅਦ ਇਕ ਗੋਲ ਕੀਤੇ ਤੇ ਅੱਧੇ ਸਮੇਂ ਤਕ 6-0 ਦੀ ਬੜ੍ਹਤ ਬਣਾ ਲਈ। ਭਾਰਤ ਨੇ ਦੂਜੇ ਹਾਫ ਵਿਚ ਕੁਲ 4 ਗੋਲ ਕੀਤੇ ਤੇ ਮੈਚ ਦੀ ਸਮਾਪਤੀ 10 ਗੋਲਾਂ ਨਾਲ ਕੀਤੀ।
ਭਾਰਤ ਦੇ ਹੁਣ ਤਕ ਟੂਰਨਾਮੈਂਟ ਵਿਚ 24 ਗੋਲ ਹੋ ਚੁੱਕੇ ਹਨ ਤੇ ਉਸ ਨੇ ਸਿਰਫ 6 ਹੀ ਗੋਲ ਖਾਧੇ ਹਨ। ਭਾਰਤ ਦੀ 5 ਮੈਚਾਂ ਵਿਚ ਇਹ ਚੌਥੀ ਜਿੱਤ ਰਹੀ ਤੇ ਉਸ ਨੇ ਆਪਣੇ ਫਾਈਨਲ ਦੇ ਵਿਰੋਧੀ ਕੋਰੀਆ ਨਾਲ ਡਰਾਅ ਖੇਡਿਆ ਸੀ। ਦੂਜੇ ਪਾਸੇ ਪੋਲੈਂਡ ਨੂੰ ਲਗਾਤਾਰ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਉਸਦੇ ਵਿਰੁੱਧ ਵਿਰੋਧੀ ਟੀਮਾਂ ਨੇ 25 ਗੋਲ ਕੀਤੇ ਹਨ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
