ਆਸਟਰੇਲੀਆਈ ਮਹਿਲਾ ਫੁੱਟਬਾਲ ਖਿਡਾਰੀਆਂ ਦੀ ਤਨਖਾਹ ''ਚ ਹੋਇਆ ਜ਼ਬਰਦਸਤ ਵਾਧਾ

09/12/2017 9:04:47 PM

ਨਵੀਂ ਦਿੱਲੀ—ਆਸਟਰੇਲੀਆ ਦੀ ਡਬਲਿਊ-ਲੀਗ ਦੀ ਪੇਸ਼ੇਵਰ ਮਹਿਲਾ ਫੁੱਟਬਾਲ ਖਿਡਾਰੀਆਂ ਦੀ ਤਨਖਾਹ 'ਚ ਇਤਿਹਾਸਿਕ ਵਾਧਾ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ। ਆਸਟਰੇਲੀਆ ਫੁੱਟਬਾਲ ਮਹਾਸੰਘ (ਐੱਫ.ਐੱਫ.ਏ.), ਦਿ ਡਬਲਿਊ-ਲੀਗ, ਪੇਸ਼ੇਵਰ ਫੁੱਟਬਾਲਰਸ ਆਸਟਰੇਲੀਆ (ਪੀ.ਐੱਫ.ਏ.) ਨੇ ਸੋਮਵਾਰ ਨੂੰ ਨਵੇਂ ਕਰਾਰ ਸੀ.ਬੀ.ਏ. ਨੇ ਐਲਾਨ ਕੀਤਾ, ਜਿਸ ਦੇ ਤਹਿਤ ਹਰ ਖਿਡਾਰੀ ਨੂੰ 2017-18 ਤੋਂ ਅੱਠ ਹਜ਼ਾਰ ਡਾਲਰ ਦੀ ਰਾਸ਼ੀ ਮਿਲੇਗੀ।
ਤਨਖਾਹ 'ਚ ਵਾਧਾ
ਨਵੇਂ ਸੀ.ਬੀ.ਏ. ਦੇ ਅਨੁਸਾਰ ਡਬਲਿਊ-ਲੀਗ ਕਲਬਾਂ ਵਲੋਂ ਖਤਮ ਕੀਤੇ ਜਾਣ ਵਾਲੀ ਰਾਸ਼ੀ ਹੁਣ ਤਿੰਨ ਗੁਣਾ ਤੋਂ ਜ਼ਿਆਦਾ ਹੋਵੇਗੀ। ਹਰ ਕੱਲਬ ਦੀ ਆਧਾਰ ਕੀਮਤ ਨੂੰ 40,000 ਤੋਂ ਵਧਾ ਕੇ 1,45,000 ਡਾਲਰ ਪ੍ਰਤੀ ਸੀਜਨ ਕਰ ਦਿੱਤਾ ਗਿਆ ਹੈ। ਡਬਲਿਊ-ਲੀਗ ਲਈ ਖਤਮ ਕੀਤੀ ਜਾਣ ਵਾਲੀ ਨਿਊਨਤਮ ਰਾਸ਼ੀ ਨੂੰ 3,62,000 ਤੋਮ ਵੱਧ ਕੇ 13 ਲੱਖ ਡਾਲਰ ਕਰ ਦਿੱਤਾ ਗਿਆ ਹੈ।
ਨਵਾਂ ਕਰਾਰ ਮਹਿਲਾ ਖਿਡਾਰੀਆਂ ਲਈ ਵੱਡੀ ਗੱਲ
ਦੇਸ਼ ਦੀ ਚੋਟੀ ਮਹਿਲਾ ਫੁੱਟਬਾਲ ਖਿਡਾਰੀ ਜੋ ਡਬਲਿਊ-ਲੀਗ, ਹੋਰ ਦੇਸ਼ ਦੀ ਲੀਗ ਅਤੇ ਆਪਣੀ ਰਾਸ਼ਟਰੀ ਟੀਮ ਲਈ ਖੇਡਦੀਆਂ ਹਨ, ਉਹ ਹੁਣ 104,000 ਡਾਲਰ ਪ੍ਰਤੀ ਸਾਲ ਤਨਖਾਹ ਪਾਉਣਗੀਆਂ। ਐੱਫ.ਐੱਫ.ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਏ.ਓ.) ਡੇਵਿਡ ਗਾਲੋਪ ਨੇ ਇਕ ਬਿਆਨ 'ਚ ਕਿਹਾ ਕਿ ਇਹ ਕਰਾਰ ਦੇਸ਼ 'ਚ ਮਹਿਲਾ ਖਿਡਾਰੀਆਂ ਲਈ ਵੱਡੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਸਟਰੇਲੀਆ 'ਚ ਪੇਸ਼ੇਵਰ ਮਹਿਲਾ ਫੁੱਟਬਾਲ 'ਚ ਇਕ ਨਵੇਂ ਯੁਗ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਡਬਲਿਊ-ਲੀਗ ਖਿਡਾਰੀ ਇਸ ਦੇ ਹੱਕਦਾਰ ਸਨ।


Related News