ਸਰੀ ''ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਯੋਜਿਤ (ਤਸਵੀਰਾਂ)

Thursday, Jun 13, 2024 - 05:23 PM (IST)

ਸਰੀ ''ਚ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਆਯੋਜਿਤ (ਤਸਵੀਰਾਂ)

ਵੈਨਕੂਵਰ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ 'ਚ ਸਥਿਤ ਨਿਊਟਨ ਐਥੈਲੈਟਿਕ ਪਾਰਕ 'ਚ ਤਿੰਨ ਰੋਜ਼ਾ ਟੂਰਨਾਮੈਂਟ ਆਯੋਜਿਤ ਕਰਵਾਇਆ ਗਿਆ। ਤਾਰਾ ਸਿੰਘ ਗਿੱਲ ਅਤੇ ਦਵਿੰਦਰ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰੀ 'ਚ ਸਭ ਤੋਂ ਪਹਿਲਾਂ ਹੋਂਦ ਵਿੱਚ ਆਏ 'ਅਕਾਲ ਯੂਨਾਈਟਿਡ ਫੁੱਟਬਾਲ ਕਲੱਬ' ਦੇ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ 'ਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਦੇ ਬਜ਼ੁਰਗਾਂ ਨੇ ਆਪੋ ਆਪਣੇ ਸਰੀਰਕ ਜੋਹਰ ਵਿਖਾਏ।          

                PunjabKesari                                    

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ’ਚ ਵਿਦੇਸ਼ੀ ਸਰਕਾਰਾਂ ਦੀ ਦਖਲਅੰਦਾਜ਼ੀ ’ਤੇ ਹੰਗਾਮਾ, ਐੱਮ. ਪੀ. ਬੋਲੀ- ਜਾਣਬੁੱਝ ਕੇ ਦੇਸ਼ ਨਾਲ ਨਹੀਂ ਕੀਤਾ ਧੋਖਾਟੀ

PunjabKesari

ਤਿੰਨ ਰੋਜ਼ਾ ਇਸ ਟੂਰਨਾਮੈਂਟ 'ਚ ਫੁੱਟਬਾਲ ਦੀਆਂ ਕੁੱਲ 250 ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਖੇਡ ਪਾਰਕ 'ਚ ਆਏ ਹੋਰਨਾਂ ਲੋਕਾਂ ਦੀ ਸਹੂਲਤ ਲਈ ਸਰੀ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲਗਰਾਂ ਦੇ ਪ੍ਰਬੰਧ ਕੀਤੇ ਗਏ ਸਨ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਹੁੰਦਲ ਅਨੁਸਾਰ ਉਕਤ ਕਲੱਬ ਵੱਲੋਂ 1990 ਤੋਂ ਸਾਂਝੇ ਉਦਮ ਸਦਕਾ ਟੂਰਨਾਮੈਂਟ ਕਰਵਾਉਣ ਦੀ ਵਿੱਡੀ ਗਈ ਰਵਾਇਤ ਅਜੇ ਤੀਕ ਜਾਰੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News