ਨੈਸ਼ਨਲ ਜੂਨੀਅਰ ਹਾਕੀ ਕੈਂਪ ਲਈ 40 ਖਿਡਾਰੀਆਂ ਦੀ ਚੋਣ

06/15/2024 6:26:08 PM

ਬੈਂਗਲੁਰੂ, (ਭਾਸ਼ਾ) ਹਾਕੀ ਇੰਡੀਆ ਨੇ ਇੱਥੇ ਸਪੋਰਟਸ ਅਥਾਰਟੀ ਆਫ ਇੰਡੀਆ ਕੈਂਪਸ ਵਿਚ ਐਤਵਾਰ ਤੋਂ ਸ਼ੁਰੂ ਹੋ ਰਹੇ 63 ਦਿਨਾਂ ਰਾਸ਼ਟਰੀ ਜੂਨੀਅਰ ਕੈਂਪ ਲਈ 40 ਖਿਡਾਰੀਆਂ ਦੀ ਚੋਣ ਕੀਤੀ ਹੈ। ਭਾਰਤੀ ਜੂਨੀਅਰ ਹਾਕੀ ਟੀਮ ਨੇ ਪਿਛਲੇ ਮਹੀਨੇ ਯੂਰਪ ਦਾ ਦੌਰਾ ਕੀਤਾ ਸੀ। ਇਸ ਦੌਰੇ ਵਿੱਚ ਉਸਨੇ ਬੈਲਜੀਅਮ, ਜਰਮਨੀ ਅਤੇ ਨੀਦਰਲੈਂਡ ਦੇ ਖਿਲਾਫ ਮੈਚ ਖੇਡੇ। ਇਹ ਕੈਂਪ ਕੋਚ ਜਨਾਰਦਨ ਸੀਬੀ ਅਤੇ ਹਾਕੀ ਇੰਡੀਆ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਹਰਮਨ ਕਰੂਸ ਦੀ ਨਿਗਰਾਨੀ ਹੇਠ ਲਗਾਇਆ ਜਾਵੇਗਾ। 

ਕੈਂਪ ਲਈ ਚੁਣੇ ਗਏ ਖਿਡਾਰੀ ਇਸ ਪ੍ਰਕਾਰ ਹਨ :

ਗੋਲਕੀਪਰ: ਪ੍ਰਿੰਸ ਦੀਪ ਸਿੰਘ, ਬਿਕਰਮਜੀਤ ਸਿੰਘ, ਅਸ਼ਵਨੀ ਯਾਦਵ, ਆਦਰਸ਼ ਜੀ, ਅਲੀ ਖਾਨ 

ਡਿਫੈਂਡਰ: ਸ਼ਾਰਦਾ ਨੰਦ ਤਿਵਾੜੀ, ਸੁਖਵਿੰਦਰ, ਆਮਿਰ ਅਲੀ, ਰੋਹਿਤ, ਯੋਗੰਬਰ ਰਾਵਤ, ਮਨੋਜ ਯਾਦਵ, ਅਨਮੋਲ ਏਕਾ। , ਪ੍ਰਸ਼ਾਂਤ ਬਾਰਲਾ , ਆਕਾਸ਼ ਸੋਰੋਂਗ , ਸੁੰਦਰਮ ਰਾਜਾਵਤ , ਆਨੰਦ ਵਾਈ , ਤਾਲੇਮ ਪ੍ਰਿਓ ਬਾਰਟਾ

 ਮਿਡਫੀਲਡਰ : ਅੰਕਿਤ ਪਾਲ , ਰੋਜ਼ੇਨ ਕੁਜੂਰ , ਥੁਨਾਓਜਮ ਇੰਗਲੇਮਬਾ ਲੁਵਾਂਗ , ਮੁਕੇਸ਼ ਟੋਪੋ , ਥੋਕਚੋਮ ਕਿੰਗਸਨ ਸਿੰਘ , ਰਿਤਿਕ ਕੁਜੂਰ , ਅੰਕੁਸ਼ , ਜੀਤਪਾਲ , ਚੰਦਨ ਯਾਦਵ , ਮਨਮੀਤ ਸਿੰਘ , ਵਚਨ ਐੱਚਏ , ਗੋਵਿੰਦ ਨਾਗ , ਬਿਪਿਨ ਬਿਲਵਾੜਾ ਰਵੀ 

ਫਾਰਵਰਡ : ਮੋਹਿਤ ਕਰਮਾ , ਸੌਰਭ ਆਨੰਦ ਕੁਸ਼ਵਾਹਾ , ਅਰਿਜੀਤ ਸਿੰਘ ਹੁੰਦਲ , ਗੁਰਜੋਤ ਸਿੰਘ , ਮੁਹੰਮਦ ਕੌਨੈਨ ਦਾਦ , ਪ੍ਰਭਦੀਪ ਸਿੰਘ , ਦਿਲਰਾਜ ਸਿੰਘ , ਅਰਸ਼ਦੀਪ ਸਿੰਘ , ਮੁਹੰਮਦ ਜ਼ੈਦ ਖਾਨ , ਗੁਰਸੇਵਕ ਸਿੰਘ । 


Tarsem Singh

Content Editor

Related News