ਤਣਾਅਪੂਰਨ ਮਾਹੌਲ ਦੇ ਬਾਵਜੂਦ ਸ਼੍ਰੀਲੰਕਾ ਦਾ ਦੌਰਾ ਕਰੇਗੀ ਆਸਟਰੇਲੀਆਈ ਟੀਮ
Thursday, May 12, 2022 - 08:48 PM (IST)
ਮੈਲਬੋਰਨ- ਕ੍ਰਿਕਟ ਆਸਟਰੇਲੀਆ ਨੇ ਵੀਰਵਾਰ ਨੂੰ ਕਿਹਾ ਕਿ ਸ਼੍ਰੀਲੰਕਾ 'ਚ ਤਣਾਅਪੂਰਨ ਸਥਿਤੀ ਹੋਣ ਦੇ ਬਾਵਜੂਦ ਉਸਦੀ ਟੀਮ ਇਸ ਦੱਖਣੀ ਏਸ਼ੀਆਈ ਦੇਸ਼ ਦਾ ਦੌਰਾ ਕਰੇਗੀ, ਜਿੱਥੇ ਉਸ ਨੂੰ ਤਿੰਨੇ ਸਵਰੂਪਾਂ ਵਿਚ ਮੈਚ ਖੇਡਣੇ ਹਨ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਇਸ ਹਫਤੇ ਅਸਤੀਫੇ ਤੋਂ ਬਾਅਦ ਬਣੀ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਆਸਟਰੇਲੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਸ ਟਾਪੂ ਦੇਸ਼ ਦਾ ਦੌਰਾਨ ਕਰਨ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
ਆਸਟਰੇਲੀਆ ਨੂੰ ਜੂਨ-ਜੁਲਾਈ ਵਿਚ ਤਿੰਨ ਟੀ-20 ਅੰਤਰਰਾਸ਼ਟਰੀ, ਪੰਜ ਵਨ ਡੇ ਅਤੇ 2 ਟੈਸਟ ਮੈਚ ਖੇਡਣ ਦੇ ਲਈ ਸ਼੍ਰੀਲੰਕਾ ਦੀ ਯਾਤਰਾ ਕਰਨੀ ਹੈ। ਉਸੀ ਸਮੇਂ ਆਸਟਰੇਲੀਆ-ਏ ਦੀ ਟੀਮ ਵੀ ਸ਼੍ਰੀਲੰਕਾ ਦੌਰੇ 'ਤੇ ਜਾਵੇਗੀ। ਕ੍ਰਿਕਟ ਆਸਟਰੇਲੀਆ ਦੇ ਇਕ ਬੁਲਾਰੇ ਨੇ ਕਿਹਾ ਕਿ ਕ੍ਰਿਕਟ ਬੋਰਡ, ਸੰਘੀ ਸਰਕਾਰ ਅਤੇ ਸ਼੍ਰੀਲੰਕਾਈ ਕ੍ਰਿਕਟ ਦੇ ਅਧਿਕਾਰੀ ਦੇਸ਼ ਦੇ ਘਟਨਾਕ੍ਰਮ 'ਤੇ ਕਰੀਬੀ ਨਜ਼ਰ ਰੱਖ ਰਹੇ ਹਨ। ਬੁਲਾਰੇ ਨੇ ਕਿਹਾ ਕਿ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਟੀਮ ਦੀ ਰਵਾਨਗੀ ਵਿਚ ਅਜੇ ਤਿੰਨ ਹਫਤੇ ਦਾ ਸਮਾਂ ਹੈ ਅਤੇ ਪ੍ਰੋਗਰਾਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ-ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।