ਆਸਟਰੇਲੀਆਈ ਤੈਰਾਕ ਨੇ 100 ਮੀਟਰ ਬੈਕਸਟ੍ਰੋਕ ’ਚ ਬਣਾਇਆ ਵਰਲਡ ਰਿਕਾਰਡ

Sunday, Jun 13, 2021 - 07:52 PM (IST)

ਆਸਟਰੇਲੀਆਈ ਤੈਰਾਕ ਨੇ 100 ਮੀਟਰ ਬੈਕਸਟ੍ਰੋਕ ’ਚ ਬਣਾਇਆ ਵਰਲਡ ਰਿਕਾਰਡ

ਐਡੀਲੇਡ— ਕਾਯਲੀ ਮੈਕੇਓਨ ਨੇ ਆਸਟਰੇਲੀਆਈ ਓਲੰਪਿਕ ਤੈਰਾਕੀ ਟ੍ਰਾਇਲ ਦੇ ਦੂਜੇ ਦਿਨ 100 ਮੀਟਰ ਬੈਕਸਟ੍ਰੋਕ ਦਾ ਵਰਲਡ ਰਿਕਾਰਡ ਤੋੜ ਦਿੱਤਾ। ਇਸ 19 ਸਾਲਾ ਤੈਰਾਕ ਨੇ ਐਤਵਾਰ ਰਾਤ ਸਾਊਥ ਆਸਟਰੇਲੀਅਨ ਐਕਵਾਟਿਕ ਸੈਂਟਰ ’ਚ ਫ਼ਾਈਨਲ ’ਚ 57.45 ਸਕਿੰਟ ਦਾ ਸਮਾਂ ਕੱਢਿਆ। ਮੈਕੇਓਨ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਦੀ ਰੇਗਨ ਸਮਿਥ ਦੇ ਨਾਂ ਸੀ ਜਿਨ੍ਹਾਂ ਨੇ 2019 ’ਚ 57.57 ਸਕਿੰਟ ਦਾ ਸਮਾਂ ਲਿਆ ਸੀ।


author

Tarsem Singh

Content Editor

Related News