ਆਸਟਰੇਲੀਆ ਦੇ ਖੇਡ ਸੰਗਠਨਾਂ ਨੇ ਲਿੰਗ ਵੇਤਨ ਅਸਮਾਨਤਾ ਘੱਟ ਕਰਨ ਦਾ ਕੀਤਾ ਵਾਅਦਾ
Tuesday, Feb 19, 2019 - 12:34 AM (IST)

ਸਿਡਨੀ- ਆਸਟਰੇਲੀਆ ਦੇ ਵੱਡੇ ਖੇਡ ਸੰਗਠਨਾਂ ਨੇ ਸੋਮਵਾਰ ਨੂੰ ਚੋਟੀ ਦੇ ਪੁਰਸ਼ ਤੇ ਮਹਿਲਾ ਖਿਡਾਰੀਆਂ ਦੀ ਤਨਖਾਹ ਵਿਚਾਲੇ ਅਸਮਾਨਤਾ ਨੂੰ ਘੱਟ ਕਰਨ ਦੀ ਕਵਾਇਦ ਦਾ ਸਮਰਥਨ ਕੀਤਾ। ਇਸ ਵਿਚ ਕ੍ਰਿਕਟ ਬੋਰਡ (ਕ੍ਰਿਕਟ ਆਸਟਰੇਲੀਆ) ਦੇ ਇਤਿਹਾਸਕ ਸਮਝੌਤੇ ਤੋਂ ਸਿੱਖਿਆ ਲਈ ਗਈ ਹੈ, ਜਿਸ ਨੂੰ 2017 ਵਿਚ ਲਾਗੂ ਕੀਤਾ ਗਿਆ। ਇਸ ਵੇਤਨ ਕਰਾਰ 'ਚ ਅਲੀਟ ਪੁਰਸ਼ ਤੇ ਮਹਿਲਾ ਕ੍ਰਿਕਟਰਾਂ ਨੂੰ ਪਹਿਲੀ ਬਾਰ ਸਮਾਨ ਆਧਾਰ ਦਰ ਤੋਂ ਭੁਗਤਾਨ ਕੀਤਾ ਜਾਣਾ ਸੀ।