ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ
Sunday, Sep 19, 2021 - 08:29 PM (IST)
ਬ੍ਰਿਸਬੇਨ- ਭਾਰਤੀ ਮਹਿਲਾ ਟੀਮ ਦੇ ਵਿਰੁੱਧ ਅਭਿਆਸ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਆਸਟਰੇਲੀਆ ਦੀ ਨੌਜਵਾਨ ਤੇਜ਼ ਗੇਂਦਬਾਜ਼ ਸਟੇਲਾ ਕੈਂਪਬੇਲ ਨੂੰ ਭਾਰਤ ਦੇ ਵਿਰੁੱਧ ਆਗਾਮੀ ਸੀਰੀਜ਼ ਵਿਚ ਵਨ ਡੇ ਡੈਬਿਊ ਕਰਨਾ ਆਪਣਾ ਸੁਪਨਾ ਪੂਰਾ ਕਰਨ ਦੀ ਉਮੀਦ ਹੈ। ਅਭਿਆਸ ਮੈਚ ਵਿਚ ਇਸ 19 ਸਾਲਾ ਦੀ ਗੇਂਦਬਾਜ਼ ਨੇ 38 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਸੀ, ਜਿਸ ਦੀ ਮਦਦ ਨਾਲ ਆਸਟਰੇਲੀਆਈ ਟੀਮ ਸ਼ਨੀਵਾਰ ਨੂੰ ਭਾਰਤ 'ਤੇ 36 ਦੌੜਾਂ ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ ਸੀ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ
ਸਟੇਲਾ ਨੇ ਕਿਹਾ ਕਿ ਵਨ ਡੇ ਡੈਬਿਊ ਕਰਨ ਨਾਲ ਮੇਰਾ ਸੁਪਨਾ ਪੂਰਾ ਹੋ ਜਾਵੇਗਾ ਪਰ ਮੈਂ ਇੱਥੇ ਇਸ ਦਾ ਅਨੰਦ ਲੈਣ, ਸਿੱਖਣ ਦੇ ਲਈ ਅਤੇ ਜ਼ਿਆਦਾ ਤੋਂ ਜ਼ਿਆਦਾ ਸੁਧਾਰ ਕਰਨ ਦੇ ਲਈ ਆਈ ਹਾਂ ਪਰ ਜੇਕਰ ਇਹ (ਵਨ ਡੇ ਡੈਬਿਊ) ਹੁੰਦਾ ਹੈ ਤਾਂ ਇਹ ਸ਼ਾਨਦਾਰ ਮੌਕਾ ਹੋਵੇਗਾ। ਸਟੇਲਾ ਨੇ ਪਾਰੀ ਦੇ ਸ਼ੁਰੂ ਵਿਚ ਹੀ ਭਾਰਤੀ ਬੱਲੇਬਾਜ਼ੀ ਦੀ ਸਟਾਰ ਸੇਫਾਲੀ ਵਰਮਾ ਅਤੇ ਰਿਚਾ ਘੋਸ਼ ਨੂੰ ਆਊਟ ਕਰ ਆਪਣੇ ਅੰਤਰਰਾਸ਼ਟਰੀ ਡੈਬਿਊ ਦੇ ਲਈ ਉਮੀਦ ਵਧਾ ਦਿੱਤੀ ਹੈ। 6 ਫੁੱਟ ਤੋਂ ਲੰਬੀ ਇਸ ਖਿਡਾਰਨ ਨੇ ਕਿਹਾ ਕਿ ਇਹ ਕਾਫੀ ਸਫਲ ਰਿਹਾ ਹੈ- ਮੈਂ ਲੰਮੇ ਕੱਦ ਦੀ ਤੇਜ਼ ਗੇਂਦਬਾਜ਼ ਹਾਂ ਇਸ ਲਈ ਮੈਂ ਤੇਜ਼ ਦੌੜ ਕੇ ਤੇਜ਼ ਗੇਂਦਬਾਜ਼ੀ ਕਰਦੇ ਹੋਏ ਅਤੇ ਹਮਲਾਵਰ ਗੇਂਦਬਾਜ਼ੀ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।