ਆਸਟਰੇਲੀਆ ਓਪਨ ’ਚ ਦੇਰੀ ਦੀ ਪੂਰੀ ਸੰਭਾਵਨਾ : ਖੇਡ ਮੰਤਰੀ

Thursday, Nov 26, 2020 - 12:22 AM (IST)

ਆਸਟਰੇਲੀਆ ਓਪਨ ’ਚ ਦੇਰੀ ਦੀ ਪੂਰੀ ਸੰਭਾਵਨਾ : ਖੇਡ ਮੰਤਰੀ

ਲੰਡਨ– ਵਿਕਟੋਰੀਆ ਸੂਬੇ ਦੇ ਖੇਡ ਮੰਤਰੀ ਮਾਰਟਿਨ ਪਾਕੁਲਾ ਨੇ ਕਿਹਾ ਹੈ ਕਿ 18 ਜਨਵਰੀ ਤੋਂ ਮੈਲਬੋਰਨ ’ਚ ਹੋਣ ਵਾਲੇ 2021 ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ’ਚ ਇਕ ਜਾਂ ਦੋ ਹਫਤੇ ਦੀ ਦੇਰੀ ਦੀ ਪੂਰੀ ਸੰਭਾਵਨਾ ਹੈ। ਪਾਕੁਲਾ ਨੇ ਕਿਹਾ ਕਿ ਸਰਕਾਰ ਦੇ ਵੱਖ-ਵੱਖ ਪੱਧਰਾਂ ਅਤੇ ਟੈਨਿਸ ਅਧਿਕਾਰੀਆਂ ਵਿਚਾਲੇ ਗੱਲਬਾਤ ਖਤਮ ਹੋਣ ਦੇ ਨੇੜੇ ਹੈ ਅਤੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਆਯੋਜਨ ਨੂੰ ਮੰਜੂਰੀ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਈ ਸੰਭਾਵੀ ਤਰੀਕਾਂ ’ਤੇ ਵਿਚਾਰ ਹੋ ਰਿਹਾ ਹੈ। ਮੈਂ ਰਿਪੋਰਟ ਦੇਖੀ ਹੈ ਿਕ ਇਸ ’ਚ ਇਕ ਜਾਂ ਦੋ ਹਫਤਿਆਂ ਦੀ ਦੇਰੀ ਦੀ ਸੰਭਾਵਨਾ ਹੈ। ਮੈਨੂੰ ਲੱਗਦਾ ਹੈ ਕਿ ਅਜੇ ਵੀ ਇਸ ਦੇ ਆਯੋਜਨ ਦੀ ਪੂਰੀ ਸੰਭਾਵਨਾ ਹੈ।


author

Gurdeep Singh

Content Editor

Related News