ਆਸਟਰੇਲੀਆ ਗੋਲਫ਼ ਓਪਨ ਨਵੰਬਰ ’ਚ

06/30/2021 7:54:02 PM

ਨਵੀਂ ਦਿੱਲੀ— ਆਸਟਰੇਲੀਆ ਦੇ ਰਾਸ਼ਟਰੀ ਗੋਲਫ਼ ਓਪਨ ਦੀ ਨਵੰਬਰ ’ਚ ਵਾਪਸੀ ਹੋਵੇਗੀ। 2020 ’ਚ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਗੋਲਫ਼ ਆਸਟਰੇਲੀਆ ਪ੍ਰਬੰਧਨ ਨੇ ਐਲਾਨ ਕੀਤਾ ਹੈ ਕਿ ਇਸ ਨੂੰ 25 ਨਵੰਬਰ ਨੂੰ ਸਿਡਨੀ ਦੇ ਦਿ ਆਸਟਰੇਲੀਅਨ ਗੋਲਫ਼ ਕਲੱਬ ’ਚ ਕਰਵਾਇਆ ਜਾਵੇਗਾ। ਗੋਲਫ ਆਸਟਰੇਲੀਆ ਦੇ ਬੌਸ ਸਦਰਲੈਂਡ ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਸਾਲ ਟੂਰਨਾਮੈਂਟ ’ਚ ਹੋਣਾ ਸਭ ਤੋਂ ਮੁਸ਼ਕਲ ਸੀ। ਖ਼ਾਸ ਕਰਕੇ ਉਨ੍ਹਾਂ ਪ੍ਰਸ਼ੰਸਕਾਂ ਲਈ ਜੋ ਸਭ ਤੋਂ ਚੰਗਾ ਗੋਲਫ਼ ਦੇਖਣਾ ਚਾਹੁੰਦੇ ਹਨ।

ਆਸਟਰੇਲੀਅਨ ਓਪਨ ਦਾ 2020 ਸੰਸਕਰਣ ਮੂਲ ਰੂਪ ਨਾਲ ਪਿਛਲੇ ਨਵੰਬਰ ’ਚ ਮੈਲੋਬਰਨ ਦੇ ਕਿੰਗਸਟਨ ਹੀਥ ਲਈ ਨਿਰਧਾਰਤ ਕੀਤਾ ਗਿਆ ਸੀ, ਫਿਰ ਰੱਦ ਹੋਣ ਤੋਂ ਪਹਿਲਾਂ ਇਸ ਨੂੰ ਫ਼ਰਵਰੀ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ 1904 ’ਚ ਆਸਟਰੇਲੀਅਨ ਓਪਨ ਦਾ ਆਯੋਜਨ ਕੀਤਾ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਦੋ ਆਲਮੀ ਜੰਗਾਂ ਦੇ ਬਾਅਦ ਇਸ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਸਥਾਨਕ ਖਿਡਾਰੀ ਮੈਟ ਜੋਨਸ ਨੇ 2019 ਦਾ ਟੂਰਨਾਮੈਂਟ ਜਿੱਤਿਆ ਸੀ।


Tarsem Singh

Content Editor

Related News