ਦੀਕਸ਼ਾ ਦੀ ਸ਼ਾਨਦਾਰ ਸ਼ੁਰੂਆਤ, ਇਟਾਲੀਅਨ ਓਪਨ ''ਚ ਸੰਯੁਕਤ ਚੌਥੇ ਸਥਾਨ ''ਤੇ

06/15/2024 2:01:46 PM

ਰੋਮ- ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਟਾਲੀਅਨ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਪੰਜ ਅੰਡਰ 67 ਦਾ ਕਾਰਡ ਖੇਡਿਆ, ਜਿਸ ਕਾਰਨ ਉਹ ਸੰਯੁਕਤ ਚੌਥੇ ਸਥਾਨ 'ਤੇ ਹੈ। ਪਹਿਲੇ ਗੇੜ ਤੋਂ ਬਾਅਦ ਦੀਕਸ਼ਾ ਆਸਟ੍ਰੇਲੀਆ ਦੀ ਕਰਸਟਨ ਰੂਡਗੇਲੀ, ਸਪੇਨ ਦੀ ਫਾਤਿਮਾ ਫਰਨਾਂਡੀਜ਼ ਕੈਨੋ ਅਤੇ ਸਵਿਟਜ਼ਰਲੈਂਡ ਦੀ ਟਿਫਨੀ ਅਰਾਫੀ ਤੋਂ ਇਕ ਸ਼ਾਟ ਪਿੱਛੇ ਹੈ।
ਹਾਲਾਂਕਿ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਦੀਕਸ਼ਾ ਤੋਂ ਬਾਅਦ ਵਾਣੀ ਕਪੂਰ (72) ਆਉਂਦੀ ਹੈ ਜੋ ਸੰਯੁਕਤ 30ਵੇਂ ਸਥਾਨ 'ਤੇ ਹੈ। ਉਨ੍ਹਾਂ ਤੋਂ ਇਲਾਵਾ ਪ੍ਰਣਵੀ ਉਰਸ ਅਤੇ ਤਵੇਸਾ ਮਲਿਕ 73-73 ਦੇ ਸਕੋਰ ਨਾਲ ਸੰਯੁਕਤ 41ਵੇਂ ਸਥਾਨ 'ਤੇ ਹਨ ਅਤੇ ਰਿਧਿਮਾ ਦਿਲਾਵਰੀ (75) ਸੰਯੁਕਤ 76ਵੇਂ ਸਥਾਨ 'ਤੇ ਹਨ।


Aarti dhillon

Content Editor

Related News