ਨੋਵਾਕ ਜੋਕੋਵਿਚ ਫ੍ਰੈਂਚ ਓਪਨ ਤੋਂ ਹਟੇ, ਇਸ ਕਾਰਨ ਕਰਕੇ ਲਿਆ ਫ਼ੈਸਲਾ

Wednesday, Jun 05, 2024 - 02:52 PM (IST)

ਨੋਵਾਕ ਜੋਕੋਵਿਚ ਫ੍ਰੈਂਚ ਓਪਨ ਤੋਂ ਹਟੇ, ਇਸ ਕਾਰਨ ਕਰਕੇ ਲਿਆ ਫ਼ੈਸਲਾ

ਪੈਰਿਸ- ਦੁਨੀਆ ਦੇ ਨੰਬਰ ਵਨ ਟੈਨਿਸ ਖਿਡਾਰੀ ਅਤੇ ਪਿਛਲੇ ਫ੍ਰੈਂਚ ਓਪਨ ਚੈਂਪੀਅਨ ਨੋਵਾਕ ਜੋਕੋਵਿਚ ਨੇ ਗੋਡੇ ਦੀ ਸੱਟ ਕਾਰਨ ਮੰਗਲਵਾਰ ਨੂੰ ਕੁਆਟਰਫਾਈਨਲ ਤੋਂ ਪਹਿਲਾਂ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸਾਈਬੇਰੀਆ ਦੇ ਦਿੱਗਜ ਟੈਨਿਸ ਖਿਡਾਰੀ ਜੋਕੋਵਿਚ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ 'ਚ ਕਿਹਾ ਕਿ ਮੈਨੂੰ ਇਹ ਘੋਸ਼ਣਾ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੈਨੂੰ ਰੋਲੈਂਡ ਗੈਰੋਂ ਤੋਂ ਹਟਣਾ ਪੈ ਰਿਹਾ ਹੈ, ਮੈਂ ਕੱਲ੍ਹ ਦੇ ਮੈਚ 'ਚ ਪੂਰੇ ਦਿਲ ਨਾਲ ਖੇਡਿਆ ਅਤੇ ਆਪਣਾ ਸਰਵਸ੍ਰੇਸ਼ਠ ਦਿੱਤਾ ਤੇ ਬਦਕਿਸਮਤੀ ਨਾਲ, ਮੇਰੇ ਸੱਜੇ ਗੋਡੇ 'ਚ ਮੈਨੀਸਕਸ ਟੀਅਰ ਦੇ ਕਾਰਨ ਮੇਰੀ ਟੀਮ ਅਤੇ ਮੈਂ ਸਾਵਧਾਨੀਪੂਰਵਕ ਵਿਚਾਰ ਕੀਤਾ, ਜਿਸ ਤੋਂ ਬਾਅਦ ਇਹ ਕਠਿਨ ਫ਼ੈਸਲਾ ਲੈਣਾ ਪਿਆ।
ਉਨ੍ਹਾਂ ਨੇ ਕਿਹਾ ਕਿ ਮੈਂ ਇਸ ਹਫ਼ਤੇ ਫ੍ਰੈਂਚ ਓਪਨ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਪਿਆਰ ਅਤੇ ਨਿਰੰਤਰ ਸਮਰਥਨ ਦੇ ਲਈ ਇਮਾਨਦਾਰੀ ਨਾਲ ਧੰਨਵਾਦ ਕਰਦਾ ਹਾਂ।


author

Aarti dhillon

Content Editor

Related News