ਆਸਟਰੇਲੀਆ ਦੀਆਂ ਨਜ਼ਰਾਂ 18 ਸਾਲ ਬਾਅਦ ਇੰਗਲੈਂਡ ''ਚ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣ ''ਤੇ

Thursday, Sep 12, 2019 - 12:29 AM (IST)

ਆਸਟਰੇਲੀਆ ਦੀਆਂ ਨਜ਼ਰਾਂ 18 ਸਾਲ ਬਾਅਦ ਇੰਗਲੈਂਡ ''ਚ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣ ''ਤੇ

ਲੰਡਨ— ਆਸਟਰੇਲੀਆਈ ਟੀਮ 5ਵੇਂ ਟੈਸਟ ਲਈ ਵੀਰਵਾਰ ਨੂੰ ਉਤਰੇਗੀ ਤਾਂ ਉਸ ਦਾ ਟੀਚਾ 2001 ਤੋਂ ਬਾਅਦ ਇੰਗਲੈਂਡ 'ਚ ਪਹਿਲੀ ਏਸ਼ੇਜ਼ ਸੀਰੀਜ਼ ਜਿੱਤਣਾ ਹੋਵੇਗਾ। ਸ਼ਾਨਦਾਰ ਫਾਰਮ 'ਚ ਚੱਲ ਰਿਹਾ ਸਟੀਵ ਸਮਿਥ ਉਸ ਦਾ 'ਟਰੰਪ ਕਾਰਡ' ਹੋਵੇਗਾ। ਟਿਮ ਪੇਨ ਦੀ ਟੀਮ ਨੇ ਓਲਡ ਟ੍ਰੈਫਰਡ 'ਚ ਇੰਗਲੈਂਡ ਨੂੰ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਲਈ। ਇਕ ਮੈਚ ਬਾਕੀ ਰਹਿੰਦਿਆਂ ਆਸਟਰੇਲੀਆ ਨੇ ਏਸ਼ੇਜ਼ ਆਪਣੇ ਕੋਲ ਰੱਖਣਾ ਪੱਕਾ ਕਰ ਲਿਆ।
ਸੀਰੀਜ਼ ਵਿਚ ਬਰਾਬਰੀ ਲਈ ਵਿਸ਼ਵ ਕੱਪ ਜੇਤੂ ਇੰਗਲੈਂਡ ਨੂੰ ਸਮਿਥ ਦੇ ਬੱਲੇ 'ਤੇ ਰੋਕ ਲਾਉਣੀ ਪਵੇਗੀ, ਜੋ 5 ਪਾਰੀਆਂ ਵਿਚ 134 ਤੋਂ ਵੱਧ ਦੀ ਔਸਤ ਨਾਲ 671 ਦੌੜਾਂ ਬਣਾ ਚੁੱਕਾ ਹੈ। ਗੇਂਦ ਨਾਲ ਛੇੜਖਾਨੀ ਮਾਮਲੇ ਵਿਚ 1 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਪਰਤੇ ਸਮਿਥ ਨੇ ਮਾਨਚੈਸਟਰ 'ਚ ਦੋਹਰੇ ਸੈਂਕੜੇ ਸਮੇਤ 3 ਸੈਂਕੜੇ ਅਤੇ 2 ਅਰਧ-ਸੈਂਕੜੇ ਲਾਏ ਹਨ। ਆਸਟਰੇਲੀਆ ਦੀ ਤਾਕਤ ਉਸ ਦੀ ਤੇਜ਼ ਗੇਂਦਬਾਜ਼ੀ ਵੀ ਰਹੀ ਹੈ। ਜੋਸ ਹੇਜ਼ਲਵੁੱਡ ਅਤੇ ਦੁਨੀਆ ਦਾ ਨੰਬਰ-1 ਗੇਂਦਬਾਜ਼ ਪੈੱਟ ਕਮਿੰਸ ਮਿਲ ਕੇ 42 ਵਿਕਟਾਂ ਲੈ ਚੁੱਕੇ ਹਨ।
ਦੁਨੀਆ ਦੇ ਨੰਬਰ-1 ਟੈਸਟ ਬੱਲੇਬਾਜ਼ ਅਤੇ ਗੇਂਦਬਾਜ਼ ਦੇ ਟੀਮ ਵਿਚ ਹੋਣ ਨਾਲ ਆਸਟਰੇਲੀਆਈ ਕੋਚ ਜਸਟਿਨ ਲੈਂਗਰ ਦੀਆਂ ਦਿੱਕਤਾਂ ਵੀ ਘੱਟ ਹੋਈਆਂ ਹਨ। ਉਸ ਨੇ ਦੂਸਰੇ ਖਿਡਾਰੀਆਂ ਨੂੰ ਵੀ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ ਦੀ ਬੇਨਤੀ ਕੀਤੀ ਹੈ।
ਦੂਜੇ ਪਾਸੇ 50 ਓਵਰਾਂ ਦਾ ਵਿਸ਼ਵ ਕੱਪ ਪਹਿਲੀ ਵਾਰ ਜਿੱਤਣ ਵਾਲੀ ਇੰਗਲੈਂਡ ਟੀਮ ਸੀਰੀਜ਼ ਵਿਚ ਬਰਾਬਰੀ ਦੇ ਇਸ ਆਖਰੀ ਮੌਕੇ ਨੂੰ ਗੁਆਉਣਾ ਨਹੀਂ ਚਾਹੇਗੀ। ਟੈਸਟ ਕ੍ਰਿਕਟ ਵਿਚ ਅਸਫਲਤਾ ਤੋਂ ਬਾਅਦ ਜੋ ਰੂਟ ਦੀ ਟੀਮ ਵਿਚ ਸਥਿਤੀ 'ਤੇ ਸਵਾਲ ਉੱਠਣ ਲੱਗੇ ਹਨ।  


author

Gurdeep Singh

Content Editor

Related News