ਵਾਰਨਰ ਦਾ ਇਕ ਹੋਰ ਧਮਾਕਾ, ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 3-0 ਨਾਲ ਕੀਤਾ ਕਲੀਨ ਸਵੀਪ

Friday, Nov 01, 2019 - 07:46 PM (IST)

ਵਾਰਨਰ ਦਾ ਇਕ ਹੋਰ ਧਮਾਕਾ, ਆਸਟਰੇਲੀਆ ਨੇ ਸ਼੍ਰੀਲੰਕਾ ਨੂੰ 3-0 ਨਾਲ ਕੀਤਾ ਕਲੀਨ ਸਵੀਪ

ਮੈਲਬੋਰਨ— ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (ਅਜੇਤੂ 57) ਦੀ ਇਕ ਹੋਰ ਧਮਾਕੇਦਾਰ ਪਾਰੀ ਨਾਲ ਆਸਟਰੇਲੀਆ ਨੇ ਸ਼੍ਰੀਲੰਕਾ ਨੂੰ ਤੀਜੇ ਟੀ-20 ਮੁਕਾਬਲੇ 'ਚ ਸ਼ੁੱਕਰਵਾਰ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਸ਼੍ਰੀਲੰਕਾ ਨੇ 20 ਓਵਰਾਂ 'ਚ 6 ਵਿਕਟਾਂ 'ਤੇ 142 ਦੌੜਾਂ ਬਣਾਈਆਂ ਜਦਕਿ ਆਸਟਰੇਲੀਆ ਨੇ 17.4 ਓਵਰਾਂ 'ਚ ਤਿੰਨ ਵਿਕਟਾਂ 'ਤੇ 145 ਦੌੜਾਂ ਬਣਾ ਕੇ ਆਸਾਨ ਜਿੱਤ ਹਾਸਲ ਕਰ ਲਈ। ਵਾਰਨਰ ਨੇ 50 ਗੇਂਦਾਂ 'ਤੇ ਅਜੇਤੂ 57 ਦੌੜਾਂ 'ਚ 4 ਚੌਕੇ ਤੇ 1 ਛੱਕਾ ਲਗਾਇਆ। ਵਾਰਨਰ ਲਗਾਤਾਰ ਤੀਜੇ ਮੈਚ 'ਚ 'ਪਲੇਅਰ ਆਫ ਦਿ ਮੈਚ' ਬਣੇ। ਉਸ ਦੇ ਨਾਲ ਹੀ 'ਪਲੇਅਰ ਆਫ ਦਿ ਸੀਰੀਜ਼' ਦਾ ਵੀ ਪੁਰਸਕਾਰ ਦਿੱਤਾ ਗਿਆ।

PunjabKesari
ਵਾਰਨਰ ਨੇ ਸੀਰੀਜ਼ 'ਚ ਸੈਂਕੜਾ ਚੇ 2 ਅਰਧ ਸੈਂਕੜੇ ਲਗਾਏ। ਕਪਤਾਨ ਆਰੋਨ ਫਿੰਚ ਨੇ 25 ਗੇਂਦਾਂ 'ਚ ਇਕ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ ਜਦਕਿ ਸਟੀਵਨ ਸਮਿਥ ਨੇ 13 ਤੇ ਐਸ਼ਟਨ ਐਗਰ ਨੇ 15 ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ ਅਜੇਤੂ 22 ਦੌੜਾਂ ਦਾ ਯੋਗਦਾਨ ਦਿੱਤਾ। ਇਸ਼ ਤੋਂ ਪਹਿਲਾਂ ਸ਼੍ਰੀਲੰਕਾ ਦੀ ਪਾਰੀ 'ਚ ਵਿਕਟਕੀਪਰ ਕੁਸ਼ਲ ਪਰੇਰਾ ਨੇ 45 ਗੇਂਦਾਂ 'ਚ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਆਸਟਰੇਲੀਆ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਿਸ਼ੇਲ ਸਟਾਕਰ, ਕੇਨ ਰਿਚਡਰਸਨ ਤੇ ਪੈਟ ਕਮਿੰਸ ਨੇ 2-2 ਵਿਕਟਾਂ ਹਾਸਲ ਕੀਤੀਆਂ।

PunjabKesari


author

Gurdeep Singh

Content Editor

Related News