ICC ਮਹਿਲਾ T20 ਵਰਲਡ ਕੱਪ ਲਈ ਮੇਜ਼ਬਾਨ ਆਸਟਰੇਲੀਆ ਨੇ ਕੀਤਾ ਟੀਮ ਦਾ ਐਲਾਨ

01/16/2020 4:54:59 PM

ਸਪੋਰਟਸ ਡੈਸਕ— ਅਗਲੇ ਮਹੀਨੇ ਤੋਂ ਆਪਣੀ ਜ਼ਮੀਨ 'ਤੇ ਹੋਣ ਵਾਲੀ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਲਈ ਮੇਜ਼ਬਾਨ ਆਸਟਰੇਲੀਆ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਮੌਜੂਦਾ ਜੇਤੂ ਆਸਟਰੇਲੀਆ ਨੇ ਸਾਲ 2018 ਦੀ ਆਪਣੀ ਵਰਲਡ ਜੇਤੂ ਟੀਮ 'ਚ ਜ਼ਿਆਦਾ ਬਦਲਾਵ ਨਾ ਕਰਦੇ ਹੋਏ ਸਿਰਫ ਦੋ ਨਵੀਆਂ ਖਿਡਾਰਨਾਂ ਨੂੰ ਟੀਮ 'ਚ ਸ਼ਾਮਲ ਕੀਤਾ ਹੈ।PunjabKesari
ਵੈਸਟਇੰਡੀਜ਼ 'ਚ 2018 'ਚ ਹੋਏ ਟੀ20 ਵਰਲਡ ਕੱਪ 'ਚ ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਖਿਤਾਬ ਚੌਥੀ ਵਾਰ ਆਪਣੇ ਨਾਂ ਕੀਤਾ ਸੀ। ਹੁਣ ਤੱਕ ਛੇ ਵਾਰ ਹੋਏ ਮਹਿਲਾ ਟੀ-20 ਵਰਲਡ ਕੱਪ 'ਚ ਆਸਟਰੇਲੀਆ ਨੇ ਸਭ ਤੋਂ ਵੱਧ ਚਾਰ ਵਾਰ ਖਿਤਾਬ ਆਪਣੇ ਨਾਂ ਕੀਤਾ ਹੈ। ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਆਸਟਰੇਲੀਆ ਹੁਣ ਇਸ ਦੀ ਗਿਣਤੀ ਨੂੰ ਛੇ ਕਰਨਾ ਚਾਹੇਗਾ।

PunjabKesariਕ੍ਰਿਕਟ ਆਸਟਰੇਲੀਆ ਨੇ ਟੀ-20 ਵਰਲਡ ਕਪ ਲਈ 18 ਸਾਲ ਦੀ ਆਲਰਾਊਂਡਰ ਐਨਾਬੇਲ ਸਦਰਲੈਂਡ ਨੂੰ ਸ਼ਾਮਲ ਕੀਤਾ ਹੈ ਜਿਸ ਨੇ ਹੁਣ ਤੱਕ ਇਕ ਵੀ ਅੰਤਰਰਾਸ਼ਟਰੀ ਮੁਕਾਬਲਾ ਨਹੀਂ ਖੇਡਿਆ ਹੈ। ਵਿਕਟੋਰੀਆ ਦੀ ਇਸ ਖਿਡਾਰੀ ਨੂੰ ਵੁਮੇਨ ਨੈਸ਼ਨਲ ਕ੍ਰਿਕਟ ਲੀਗ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਏਲਿਸਾ ਵਿਲਾਨੀ ਦੀ ਜਗ੍ਹਾ ਮੌਕਾ ਦਿੱਤਾ ਗਿਆ ਹੈ। ਉਥੇ ਹੀ ਚੋਣਕਾਰਾਂ ਨੇ 31 ਸਾਲ ਦੀ ਐਰਿਨ ਬਰੰਸ 'ਤੇ ਵੀ ਭਰੋਸਾ ਦਿਖਾਇਆ ਹੈ ਜਿਨ੍ਹਾਂ ਨੇ ਹਾਲ ਹੀ 'ਚ ਆਪਣੇ ਘੁੱਟਣ ਦੀ ਸਰਜਰੀ ਕਰਾਈ ਹੈ। ਉਸ ਨੂੰ ਨਿਕੋਲ ਬੋਲਟਨ ਦੀ ਜਗ੍ਹਾ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਉਥੇ ਹੀ ਸੋਫੀ ਮੋਲਿਲੈਕਸ ਟੀਮ 'ਚ ਕਮਬੈਕ ਕਰਨ ਵਾਲੀ ਹਨ ਜਿਨ੍ਹਾਂ ਨੇ ਮਾਨਸਿਕ ਸਿਹਤ ਦੇ ਚੱਲਦੇ ਕ੍ਰਿਕਟ ਤੋਂ ਬ੍ਰੇਕ ਲਿਆ ਸੀ।

 


Related News