ਆਖਰੀ ਏਸ਼ੇਜ਼ ਟੈਸਟ 'ਚ ਸਮਿਥ ਦੇ ਨਿਸ਼ਾਨੇ 'ਤੇ ਹੋਵੇਗਾ 73 ਸਾਲ ਪੁਰਾਣਾ ਇਹ ਰਿਕਾਰਡ

09/12/2019 1:58:27 PM

ਸਪੋਰਸਟ ਡੈਸਕ—  ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਏਸ਼ੇਜ਼ ਸੀਰੀਜ਼ 2019 ਦਾ ਪੰਜਵਾਂ ਅਤੇ ਫਾਈਨਲ ਟੈਸਟ ਮੈਚ ਲੰਡਨ ਦੇ ਕੇਨਿੰਗਟਨ ਓਵਲ ਮੈਦਾਨ 'ਤੇ 12 ਸਤੰਬਰ ਦਿਨ ਖੇਡਿਆ ਜਾਵੇਗਾ। ਇਸ ਸਮੇਂ ਆਸਟਰੇਲੀਆ ਸੀਰੀਜ਼ 'ਚ 2-1 ਨਾਲ ਅੱਗੇ ਹੈ। ਆਖਰੀ ਮੁਕਾਬਲੇ 'ਚ ਆਸਟਰੇਲੀਆ ਦੀਆਂ ਨਜ਼ਰਾਂ ਸੀਰੀਜ਼ ਜਿੱਤਣ 'ਤੇ ਹੋਣਗੀਆਂ। ਇਸ ਏਸ਼ੇਜ਼ ਸੀਰੀਜ਼ 'ਚ ਆਸਟਰੇਲੀਆ ਨੂੰ ਮਿਲੀ ਕਾਮਯਾਬੀ ਦੇ ਸਭ ਤੋਂ ਵੱਡੀ ਹੀਰੋ ਰਹੇ ਸਟੀਵ ਸਮਿਥ, ਜੋ ਹੁਣ ਤਕ ਤਿੰਨ ਟੈਸਟ ਮੈਚਾਂ 'ਚ 671 ਦੌੜਾਂ ਬਣਾ ਚੁੱਕੇ ਹਨ। ਸ਼ਾਨਦਾਰ ਫ਼ਾਰਮ 'ਚ ਚੱਲ ਰਹੇ ਸਮਿਥ ਦੇ ਕੋਲ ਪੰਜਵੇਂ ਟੈਸਟ ਮੈਚ 'ਚ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ।PunjabKesari
ਸਭ ਤੋਂ ਘੱਟ ਪਾਰੀਆਂ 'ਚ 7000 ਦੌੜਾਂ
ਏਸ਼ੇਜ਼ ਦੇ ਪੰਜਵੇਂ ਆਖਰੀ ਟੈਸਟ 'ਚ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਦੇ ਬੱਲੇ 'ਚੋਂ ਜੇਕਰ 130 ਦੌੜਾਂ ਨਿਕਲਦੀਆਂ ਹਨ, ਤਾਂ ਉਹ ਟੈਸਟ ਕ੍ਰਿਕਟ 'ਚ ਸਭ ਤੋਂ ਘੱਟ ਪਾਰੀਆਂ 'ਚ 7000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਸਮਿਥ ਇਸ ਰਿਕਾਰਡ ਨੂੰ ਓਵਲ ਦੇ ਉਸੇ ਮੈਦਾਨ 'ਤੇ ਤੋੜ ਸਕਦੇ ਹਨ, ਜਿੱਥੇ 73 ਸਾਲ ਪਹਿਲਾਂ ਇਹ ਅੰਕੜਾ ਬਣਿਆ ਸੀ। ਟੈਸਟ ਕ੍ਰਿਕਟ ਇਤਿਹਾਸ 'ਚ ਸਭ ਤੋਂ ਘੱਟ ਪਾਰੀਆਂ 'ਚ 7000 ਦੌੜਾਂ ਬਣਾਉਣ ਦਾ ਰਿਕਾਰਡ ਇੰਗਲੈਂਡ ਦੇ ਬੱਲੇਬਾਜ਼ ਵੈਲੀ ਹੈਮੰਡ ਦੇ ਨਾਂ ਹੈ, ਉਨ੍ਹਾਂ ਨੇ 80 ਟੈਸਟ ਮੈਚਾਂ ਦੀਆਂ 131 ਪਾਰੀਆਂ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। PunjabKesari
ਸਟੀਵ ਸਮਿਥ ਨੇ ਆਪਣੇ ਟੈਸਟ ਕਰੀਅਰ 'ਚ ਹੁਣ ਤੱਕ 67 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 122 ਪਾਰੀਆਂ 'ਚ 6870 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਬੱਲੇਬੀਜ਼ੀ ਔਸਤ ਵੀ 64.81 ਦਾ ਰਿਹਾ ਹੈ। ਸਮਿਥ ਆਪਣੇ ਟੈਸਟ ਕਰੀਅਰ 'ਚ 26 ਸੈਂਕੜੇ ਅਤੇ 26 ਅਰਧ ਸੈਂਕੜੇ ਲਗਾ ਚੁੱਕੇ ਹਨ। ਜਦ ਕਿ ਦੂਜੇ ਸਥਾਨ 'ਤੇ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਹਨ, ਜਿਨ੍ਹਾਂ ਨੇ 134 ਪਾਰੀਆਂ 'ਚ ਇਹ ਅੰਕੜਾ ਹਾਸਲ ਕੀਤਾ ਸੀ।PunjabKesariਸੀਰੀਜ਼ ਦੇ 4 ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ
ਆਖਰੀ ਟੈਸਟ 'ਚ ਸਮਿਥ ਇਸ ਮੈਚ 'ਚ 159 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਇਕ ਟੈਸਟ ਸੀਰੀਜ਼ ਦੇ 4 ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲੈਣਗੇ। ਫਿਲਹਾਲ ਇਹ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵੀਅਨ ਰਿਚਰਡਸ ਦੇ ਨਾਂ ਹੈ। ਰਿਚਰਡਸ ਨੇ 1976 'ਚ ਇੰਗਲੈਂਡ ਖਿਲਾਫ ਇੰਗਲੈਂਡ 'ਚ ਖੇਡੀ ਗਈ ਸੀਰੀਜ਼ 'ਚ ਚਾਰ ਮੈਚਾਂ 'ਚ 829 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਨੇ ਵੈਸਟਇੰਡੀਜ਼ ਖਿਲਾਫ 1970-71 'ਚ ਖੇਡੀ ਗਈ ਟੈਸਟ ਸੀਰੀਜ਼ ਦੇ 4 ਮੈਚਾਂ 'ਚ 774 ਦੌੜਾਂ ਬਣਾਈਆਂ ਸਨ।


Related News