ਆਸਟਰੇਲੀਆ ਨੂੰ ਮਿਲੀ ਮਹਿਲਾ ਚੈਂਪੀਅਨਸ਼ਿਪ ਟਰਾਫੀ

02/08/2020 2:07:00 PM

ਮੈਲਬੋਰਨ : ਆਸਟਰੇਲੀਆ ਨੂੰ ਸ਼ਨੀਵਾਰ ਨੂੰ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਟਰਾਫੀ ਦਿੱਤੀ ਗਈ ਜੋ 2017 ਤੋਂ 2020 ਵਿਚਾਲੇ 8 ਟੀਮਾਂ ਦੀ ਵਨ ਡੇ ਚੈਂਪੀਅਨਸ਼ਿਪ ਵਿਚ ਜੇਤੂ ਬੜ੍ਹਤ ਲੈ ਕੇ ਉਸ ਨੇ ਬਰਕਾਰ ਰੱਖੀ ਹੈ। ਮੇਗ ਲਾਨਿੰਗ ਦੀ ਟੀਮ ਨੇ ਪਿਛਲੀ ਵਾਰ ਇਹ ਟਰਾਫੀ ਜਿੱਤੀ ਸੀ। ਕਪਤਾਨ ਲਾਨਿੰਗ ਨੂੰ ਇਹ ਟਰਾਫੀ ਆਈ. ਸੀ. ਸੀ. ਮੈਨੇਜਰ ਹੋਲੀ ਕੋਲਵਿਨ ਨੇ ਪ੍ਰਦਾਨ ਕੀਤੀ।

PunjabKesari

ਲਾਨਿੰਗ ਨੇ ਕਿਹਾ, ''ਦੂਜੀ ਵਾਰ ਇਹ ਟਰਾਫੀ ਜਿੱਤ ਕੇ ਅਤੇ ਅਗਲੇ ਸਾਲ ਨਿਊਜ਼ੀਲੈਂਡ ਵਿਚ ਹੋਣ ਵਾਲੇ ਮਹਿਲਾ ਕ੍ਰਿਕਟ ਵਰਲਡ ਕੱਪ ਵਿਚ ਜਗ੍ਹਾ ਬਣਾ ਕੇ ਚੰਗਾ ਲੱਗ ਰਿਹਾ ਹੈ।'' ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਤੋਂ ਮੇਜ਼ਬਾਨ ਨਿਊਜ਼ੀਲੈਂਡ ਅਤੇ 4 ਚੋਟੀ ਟੀਮਾਂ ਨੂੰ ਵਰਲਡ ਕੱਪ 2021 ਵਿਚ ਸਿੱਧੇ ਜਗ੍ਹਾ ਮਿਲੀ ਹੈ। ਬਾਕੀ ਟੀਮਾਂ ਨੂੰ ਸ਼੍ਰੀਲੰਕਾ ਵਿਚ 3 ਤੋਂ 19 ਜੁਲਾਈ ਤਕ ਕੁਆਲੀਫਾਈ ਖੇਡਣੇ ਹੋਣਗੇ।

 

Related News