ਪੰਜਾਬੀ ਯੂਟਿਊਬਰ ਜਸਬੀਰ ਸਿੰਘ ਨੂੰ ਮਿਲੀ ਜ਼ਮਾਨਤ, ਲੱਗੇ ਸਨ ਪਾਕਿਸਤਾਨੀ ਏਜੰਟ ਹੋਣ ਦੇ ਦੋਸ਼

Wednesday, Apr 29, 2026 - 10:37 AM (IST)

ਪੰਜਾਬੀ ਯੂਟਿਊਬਰ ਜਸਬੀਰ ਸਿੰਘ ਨੂੰ ਮਿਲੀ ਜ਼ਮਾਨਤ, ਲੱਗੇ ਸਨ ਪਾਕਿਸਤਾਨੀ ਏਜੰਟ ਹੋਣ ਦੇ ਦੋਸ਼

ਚੰਡੀਗੜ੍ਹ (ਗੰਭੀਰ) : ਪੰਜਾਬ-ਹਰਿਆਣਾ ਹਾਈ ਕੋਰਟ ਨੇ ਜਾਸੂਸੀ ਤੇ ਸੰਵੇਦਨਸ਼ੀਲ ਸੂਚਨਾਵਾਂ ਸਾਂਝੀਆਂ ਕਰਨ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਯੂਟਿਊਬਰ ਜਸਬੀਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਪਹਿਲੀ ਨਜ਼ਰੇ ਰਿਕਾਰਡ ’ਤੇ ਅਜਿਹਾ ਕੋਈ ਠੋਸ ਤੇ ਸੁਤੰਤਰ ਸਬੂਤ ਨਹੀਂ ਹੈ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਮੁਲਜ਼ਮ ਨੇ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਕੋਈ ਗੁਪਤ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: 'ਹੁਣ ਮਹਿਸੂਸ ਕਰਦਾ ਹਾਂ ਖੁਦ ਨੂੰ ਮੁਕੰਮਲ'; ਆਮਿਰ ਖਾਨ ਨੇ ਗੌਰੀ ਸਪ੍ਰੈਟ ਨਾਲ ਰਿਸ਼ਤੇ 'ਤੇ ਤੋੜੀ ਚੁੱਪ

ਜਸਟਿਸ ਵਿਨੋਦ ਐੱਸ. ਭਾਰਦਵਾਜ ਦੀ ਸਿੰਗਲ ਬੈਂਚ ਦੇ ਹੁਕਮ ਅਨੁਸਾਰ ਪਟੀਸ਼ਨਕਰਤਾ ਲੱਗਭਗ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਨਿਆਇਕ ਹਿਰਾਸਤ ’ਚ ਸੀ ਤੇ ਉਸ ਵਿਰੁੱਧ ਲਗਾਏ ਗਏ ਦੋਸ਼ ਇਕ ਗੁਪਤ ਸੂਚਨਾ ਤੇ ਕਥਿਤ ਬਿਆਨ ’ਤੇ ਆਧਾਰਤ ਸਨ।

ਇਹ ਵੀ ਪੜ੍ਹੋ: 'ਪੰਜਾਬ ਨਹੀਂ ਜਿੱਤੀ ਤਾਂ ਕੀ ਹੋਇਆ, ਪ੍ਰੀਤੀ ਤਾਂ ਖ਼ੁਦ ਹੀ ਟਰਾਫ਼ੀ..!' ਅਦਾਕਾਰਾ ਨੇ ਫੈਨ ਨੂੰ ਖ਼ੁਦ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News