ਸਮਿਥ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਦੀ ਸ਼ਾਨਦਾਰ ਵਾਪਸੀ

Friday, Aug 02, 2019 - 03:18 AM (IST)

ਸਮਿਥ ਦੇ ਸੈਂਕੜੇ ਦੀ ਬਦੌਲਤ ਆਸਟਰੇਲੀਆ ਦੀ ਸ਼ਾਨਦਾਰ ਵਾਪਸੀ

ਐਡਬੇਸਟਨ— ਸਾਬਕਾ ਕਪਤਾਨ ਸਟੀਵ ਸਮਿਥ ਦੀ 144 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਵਿਰੁੱਧ ਪਹਿਲੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਧਮਾਕੇਦਾਰ ਵਾਪਸੀ ਕਰਦੇ ਹੋਏ ਆਪਣੀ ਪਹਿਲੀ ਪਾਰੀ 'ਚ 284 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਆਸਟਰੇਲੀਆ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ ਤਿੰਨ ਵਿਕਟਾਂ 35 ਦੌੜਾਂ 'ਤੇ ਤੇ 8 ਵਿਕਟਾਂ 122 ਦੌੜਾਂ 'ਤੇ ਗੁਆ ਦਿੱਤੇ ਸਨ ਪਰ ਸਮਿਥ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀਆਂ 'ਚੋਂ ਇਕ ਖੇਡਦੇ ਹੋਏ ਆਸਟਰੇਲੀਆ ਨੂੰ ਨਾ ਕੇਵਲ ਘੱਟ ਸਕੋਰ ਤੋਂ ਬਚਾਇਆ ਜਦਕਿ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਸਮਿਥ ਨੇ 219 ਗੇਂਦਾਂ 'ਤੇ 16 ਚੌਕਿਆਂ ਚੇ 2 ਛੱਕਿਆਂ ਦੀ ਮਦਦ ਨਾਲ 144 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪਿਛਲੇ ਸਾਲ ਬਾਲ ਟੈਂਪਰਿੰਗ 'ਚ ਫਸ ਕੇ 12 ਮਹੀਨੇ ਦਾ ਪ੍ਰਤੀਬੰਧ ਝੱਲਣ ਵਾਲੇ ਸਮਿਥ ਨੇ ਟੈਸਟ ਕ੍ਰਿਕਟ 'ਚ ਸ਼ਾਨਦਾਰ ਵਾਪਸੀ ਕੀਤੀ ਤੇ ਆਪਣੇ ਕਰੀਅਰ ਦਾ 24ਵਾਂ ਸੈਂਕੜਾ ਲਗਾਇਆ। ਸਮਿਥ ਨੇ ਪੀਟਰ ਸਿਡਲ ਦੇ ਨਾਲ 9ਵੇਂ ਵਿਕਟ ਦੇ ਲਈ 88 ਦੌੜਾਂ ਤੇ ਨਾਥਨ ਲਿਯੋਨ ਦੇ ਨਾਲ 10ਵੇਂ ਵਿਕਟ ਦੇ ਲਈ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਸਿਡਲ ਨੇ 44 ਦੌੜਾਂ ਤੇ ਲਿਯੋਨ ਨੇ ਜੇਤੂ 12 ਦੌੜਾਂ ਬਣਾਈਆਂ।

PunjabKesari
ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਸਟੁਅਰਡ ਬ੍ਰਾਡ ਪਹਿਲੇ 2 ਸੈਸ਼ਨਾਂ 'ਚ 4 ਵਿਕਟਾਂ ਤੇ ਕ੍ਰਿਸ ਵੋਕਸ ਨੇ ਤਿੰਨ ਵਿਕਟਾਂ ਹਾਸਲ ਕਰਕੇ ਆਸਟਰੇਲੀਆ ਦੀ ਸਥਿਤੀ ਕਮਜ਼ੋਰ ਕਰ ਦਿੱਤੀ ਸੀ ਪਰ ਸਮਿਥ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਟੀਮ ਨੂੰ ਵਧੀਆ ਸਕੋਰ ਪਹੁੰਚਾ ਦਿੱਤਾ। ਇੰਗਲੈਂਡ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਬਿਨ੍ਹਾ ਵਿਕਟ ਗੁਆਏ 10 ਦੌੜਾਂ ਬਣਾ ਲਈਆਂ ਸਨ।

PunjabKesari


author

Gurdeep Singh

Content Editor

Related News