ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ
Thursday, Sep 23, 2021 - 07:47 PM (IST)
ਮੈਕੋ (ਆਸਟਰੇਲੀਆ)- ਸ਼ਾਨਦਾਰ ਲੈਅ ਵਿਚ ਚੱਲ ਰਹੀ ਆਸਟਰੇਲੀਆਈ ਸਲਾਮੀ ਬੱਲੇਬਾਜ਼ ਰਾਚੇਲ ਹੇਨਸ ਦੀ ਕੂਹਣੀ 'ਚ ਅਭਿਆਸ ਸੈਸ਼ਨ ਦੇ ਦੌਰਾਨ ਸੱਟ ਲੱਗ ਗਈ ਅਤੇ ਉਸਦਾ ਭਾਰਤ ਦੇ ਵਿਰੁੱਧ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਮਹਿਲਾ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਖੇਡਣਾ ਸ਼ੱਕੀ ਹੈ। ਹੇਨਸ ਨੇ ਪਹਿਲੇ ਮੈਚ ਵਿਚ ਅਜੇਤੂ 93 ਦੌੜਾਂ ਬਣਾਈਆਂ ਸਨ, ਜਿਸ ਦੌਰਾਨ ਆਸਟਰੇਲੀਆ ਨੇ 9 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਹੇਨਸ ਦੀ ਕੋਹਣੀ ਦਾ ਸਕੈਨ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- KKR v MI : ਕੋਲਕਾਤਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
Cricket.com.au 'ਹੇਨਸ ਦੇ ਕੋਹਣੀ 'ਚ ਦਰਦ ਹੋਈ' ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਸਤਾਨੇ ਉਤਾਰ ਦਿੱਤੇ ਤੇ ਨੈੱਟ ਛੱਡ ਕੇ ਚਲੀ ਗਈ। ਆਸਟਰੇਲੀਆਈ ਟੀਮ ਦੀ ਫਿਜ਼ੀਓ ਕੇਟ ਬੀਅਰਵਰਥ ਨੇ ਕਿਹਾ ਕਿ ਬੱਲੇਬਾਜ਼ੀ ਕਰਦੇ ਹੋਏ ਉਸ ਦੀ ਖੱਬੀ ਕੂਹਣੀ 'ਚ ਸੱਟ ਲੱਗ ਗਈ ਅਤੇ ਉਸ ਨੂੰ ਸਕੈਨ ਦੇ ਲਈ ਭੇਜਿਆ ਗਿਆ ਹੈ। ਜੇਕਰ ਹੇਨਸ ਅਗਲੇ ਮੈਚ ਵਿਚ ਨਹੀਂ ਖੇਡ ਸਕਦੀ ਤਾਂ ਐਲਿਸਾ ਹੀਲੀ ਦੇ ਨਾਲ ਬੇਥ ਮੂਨੀ ਪਾਰੀ ਦੀ ਸ਼ੁਰੂਆਤ ਕਰ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।