ਆਗਸਤਾ ਮਾਸਟਰਸ : ਭਾਰਤੀ ਮੂਲ ਦੇ ਅਮਰੀਕੀ ਭਾਟੀਆ ਤੇ ਥੀਗਾਲਾ ਨੇ ਕੀਤਾ ਕੱਟ ''ਚ ਪ੍ਰਵੇਸ਼ ਕੀਤਾ
Saturday, Apr 13, 2024 - 08:33 PM (IST)

ਆਗਸਤਾ- ਭਾਰਤੀ ਮੂਲ ਦੇ ਅਮਰੀਕੀ ਅਕਸ਼ੈ ਭਾਟੀਆ ਤੇ ਸਾਹਿਤ ਥੀਗਾਲਾ ਨੇ ਤੇਜ਼ ਹਵਾਵਾਂ ਵਿਚਾਲੇ ਚੰਗਾ ਪ੍ਰਦਰਸ਼ਨ ਕਰਦੇ ਹੋਏ 88ਵੇਂ ਆਗਸਤਾ ਮਾਸਟਰਸ ਗੋਲਫ ਟੂਰਨਾਮੈਂਟ ਦੇ ਦੂਜੇ ਦਿਨ ਕੱਟ ਵਿਚ ਪ੍ਰਵੇਸ਼ ਕਰ ਲਿਆ। ਪਿਛਲੇ ਹਫਤੇ ਵਾਲੇਰੋ ਟੈਕਸਾਸ ਓਪਨ ਜਿੱਤਣ ਵਾਲਾ 22 ਸਾਲ ਦਾ ਭਾਟੀਆ ਸਾਂਝੇ ਤੌਰ ’ਤੇ 30ਵੇਂ ਤੇ ਥੀਗਾਲਾ ਸਾਂਝੇ ਤੌਰ ’ਤੇ 35ਵੇਂ ਸਥਾਨ ’ਤੇ ਹੈ। ਦੁਨੀਆ ਦੇ ਨੰਬਰ ਇਕ ਗੋਲਫਰ ਸਕਾਟੀ ਸ਼ੈਲਫੇਰ ਨੇ 3 ਬਰਡੀਆਂ ਤੇ 3 ਬੋਗੀਆਂ ਲਾ ਕੇ ਈਵਨ ਪਾਰ 72 ਦਾ ਸਕੋਰ ਕੀਤਾ। ਉਹ ਬ੍ਰਾਯਸਨ ਡੀ ਚੈਮਬਿਊ ਤੇ ਮੈਕਸ ਹੋਮਾ ਦੇ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹੈ। ਉੱਥੇ ਹੀ, ਟਾਈਗਰ ਵੁਡਸ ਨੇ ਰਿਕਾਰਡ ਲਗਾਤਾਰ 24ਵੀਂ ਵਾਰ ਕੱਟ ਵਿਚ ਪ੍ਰਵੇਸ਼ ਕੀਤਾ। ਉਹ ਸਾਂਝੇ ਤੌਰ ’ਤੇ 22ਵੇਂ ਸਥਾਨ ’ਤੇ ਹੈ।