ATP ਰੈਂਕਿੰਗ : ਜਵੇਰੇਵ ਨੂੰ ਪਿੱਛੇ ਛੱਡ ਫੈਡਰਰ ਨੇ ਹਾਸਲ ਕੀਤਾ ਤੀਸਰਾ ਸਥਾਨ

Tuesday, May 07, 2019 - 01:19 AM (IST)

ATP ਰੈਂਕਿੰਗ : ਜਵੇਰੇਵ ਨੂੰ ਪਿੱਛੇ ਛੱਡ ਫੈਡਰਰ ਨੇ ਹਾਸਲ ਕੀਤਾ ਤੀਸਰਾ ਸਥਾਨ

ਪੈਰਿਸ— ਸਾਬਕਾ ਵਿਸ਼ਵ ਨੰਬਰ ਇਕ ਟੈਨਿਸ ਖਿਡਾਰੀ ਰੋਜਰ ਫੈਡਰਰ ਸੋਮਵਾਰ ਨੂੰ ਜਾਰੀ ਹੋਈ ਤਾਜ਼ਾ ਏ. ਟੀ. ਪੀ. ਰੈਂਕਿੰਗ 'ਚ ਅਲੇਕਜੇਂਡਰ ਜਵੇਰੇਵ ਦੀ ਜਗ੍ਹਾ ਤੀਸਰੇ ਸਥਾਨ 'ਤੇ ਪਹੁੰਚ ਗਏ। ਜਵੇਰੇਵ ਮਿਊਨਿਖ ਓਪਨ 'ਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਤੇ ਉਸ ਨੂੰ ਕੁਆਟਰ ਫਾਈਨਲ ਮੁਕਾਬਲੇ 'ਚ ਹਾਰ ਕੇ ਬਾਹਰ ਹੋਣ ਦਾ ਖਾਮਿਆਜ਼ਾ ਰੈਂਕਿੰਗ 'ਚ ਇਕ ਸਥਾਨ ਗੁਆ ਕੇ ਭੁਗਤਨਾ ਪਿਆ।

PunjabKesari
ਨੇਵਾਕ ਜੋਕੋਵਿਚ ਨੇ ਰੈਂਕਿੰਗ 'ਚ ਚੋਟੀ 'ਤੇ ਕਬਜ਼ਾ ਕੀਤਾ ਹੈ ਜਦਕਿ ਰਾਫੇਲ ਨਡਾਲ ਦੂਸਰੇ ਸਥਾਨ 'ਤੇ ਬਣੇ ਹੋਏ ਹਨ। ਮਹਿਲਾਵਾਂ ਦੀ ਡਬਲਯੂ. ਟੀ. ਏ. ਰੈਂਕਿੰਗ 'ਚ ਜਾਪਾਨ ਦੀ ਨਾਓਮੀ ਓਸਾਕਾ ਪਹਿਲੇ ਸਥਾਨ 'ਤੇ ਬਣੀ ਹੋਈ ਹੈ। ਚੈੱਕ ਗਣਰਾਜ ਦੀ ਪੇਟਾ ਕਿਵਤੋਵਾ ਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਪਹਿਲੇ ਦੀ ਤਰ੍ਹਾਂ ਦੂਸਰੇ ਤੇ ਤੀਸਰੇ ਸਥਾਨ 'ਤੇ ਕਬਜ਼ਾ ਹੈ।


author

Gurdeep Singh

Content Editor

Related News