ਐਟਲੇਟਿਕੋ ਮੈਡ੍ਰਿਡ ਨੇ ਸੋਸੀਦਾਦ ਨੂੰ ਹਰਾਇਆ

Monday, Mar 04, 2019 - 09:26 PM (IST)

ਐਟਲੇਟਿਕੋ ਮੈਡ੍ਰਿਡ ਨੇ ਸੋਸੀਦਾਦ ਨੂੰ ਹਰਾਇਆ

ਮੈਡ੍ਰਿਡ— ਅਲਵਾਰੋ ਮੋਰਾਟਾ ਦੇ ਪਹਿਲੇ ਹਾਫ ਵਿਚ ਕੀਤੇ ਦੋ ਗੋਲਾਂ ਦੀ ਬਦੌਲਤ 10 ਖਿਡਾਰੀਆਂ ਨਾਲ ਖੇਡ ਰਹੀ ਐਟਲੇਟਿਕੋ ਮੈਡ੍ਰਿਡ ਨੇ ਰੀਅਲ ਸੋਸੀਦਾਦ ਨੂੰ 2-0 ਨਾਲ ਹਰਾ ਕੇ ਲਾ ਲਿਗਾ ਖਿਤਾਬ ਦੀ ਆਪਣੀ ਮਾਮੂਲੀ ਉਮੀਦ ਬਰਕਰਾਰ ਰੱਖੀ ਹੈ। ਸਪੇਨ ਦੇ ਕੌਮਾਂਤਰੀ ਸਟ੍ਰਾਈਕਰ ਮੋਰਾਟਾ ਨੇ 30ਵੇਂ ਤੇ 33ਵੇਂ ਮਿੰਟ 'ਚ ਗੋਲ ਕੀਤੇ।   ਇਸ ਜਿੱਤ ਨਾਲ ਲੀਗ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਮੌਜੂਦ ਐਟਲੇਟਿਕੋ ਮੈਡ੍ਰਿਡ ਦੇ 26 ਮੈਚਾਂ ਵਿਚੋਂ 53 ਅੰਕ ਹੋ ਗਏ ਹਨ। ਬਾਰਸੀਲੋਨਾ ਦੀ ਟੀਮ ਇੰਨੇ ਹੀ ਮੈਚਾਂ 'ਚੋਂ 60 ਅੰਕਾਂ ਨਾਲ ਚੋਟੀ 'ਤੇ ਚੱਲ ਰਹੀ ਹੈ।  ਰੀਅਲ ਸੋਸੀਦਾਦ ਦੀ ਟੀਮ 26 ਮੈਚਾਂ ਵਿਚੋਂ 35 ਅੰਕਾਂ ਨਾਲ 9ਵੇਂ ਸਥਾਨ 'ਤੇ ਹੈ।


author

Gurdeep Singh

Content Editor

Related News