ਗ੍ਰਿਜਮੈਨ ਦੇ ਗੋਲ ਨਾਲ ਐਟਲੈਟਿਕੋ ਨੇ ਗੇਟਾਫੇ ਨੂੰ ਹਰਾਇਆ

Sunday, Jan 27, 2019 - 07:28 PM (IST)

ਗ੍ਰਿਜਮੈਨ ਦੇ ਗੋਲ ਨਾਲ ਐਟਲੈਟਿਕੋ ਨੇ ਗੇਟਾਫੇ ਨੂੰ ਹਰਾਇਆ

ਮੈਡ੍ਰਿਡ : ਐਂਟੋਨੀ ਗ੍ਰਿਜਮੈਨ ਦੇ ਗੋਲ ਦੀ ਬਦੌਲਤ ਐਟਲੈਟਿਕੋ ਮੈਡ੍ਰਿਡ ਨੇ ਲੈਅ 'ਚ ਚਲ ਰਹੇ ਗੇਟਾਫੇ ਨੂੰ 2-0 ਨਾਲ ਹਰਾ ਕੇ ਲਾ ਲੀਗਾ ਵਿਚ ਚੋਟੀ 'ਤੇ ਚਲ ਰਹੀ ਬਾਰਸੀਲੋਨਾ 'ਤੇ ਦਬਾਅ ਬਣਾ ਕੇ ਰੱਖਿਆ। ਗ੍ਰਿਜਮੈਨ ਦੇ 8 ਮੈਚਾਂ ਵਿਚ 8 ਗੋਲ ਹੋ ਗਏ ਹਨ। ਉਸ ਦੇ ਗੋਲ ਦੀ ਬਦੌਲਤ ਐਟਲੈਟਿਕੋ ਨੇ ਪਿਛਲੇ 7 ਲੀਗ ਮੈਚਾਂ ਵਿਚ 6ਵੀਂ ਜਿੱਤ ਦਰਜ ਕੀਤੀ। ਟੀਮ ਨੂੰ ਸਿਰਫ ਕਿ ਮੈਚ ਵਿਚ ਸੇਵਿਲਾ ਖਿਲਾਫ ਡਰਾਅ ਖੇਡਣਾ ਪਿਆ ਹੈ। ਐਟਲੈਟਿਕੋ ਵਲੋਂ ਦੂਜਾ ਗੋਲ ਸਾਊਥ ਨਿਗਵੇਜ ਨੇ ਕੀਤਾ। ਗੇਟਾਫੇ ਦੀ ਪਿਛਲੇ 12 ਮੈਚਾਂ ਵਿਚ ਇਹ ਸਿਰਫ ਦੂਜੀ ਹਾਰ ਹੈ। ਇਸ ਨਾਲ ਟੀਮ ਨੂੰ ਬਾਰਸੀਲੋਨਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਐਟਲੈਟਿਕੋ ਦੇ 21 ਮੈਚਾਂ ਵਿਚ 44 ਅੰਕ ਹੋ ਗਏ ਹਨ। ਬਾਰਸੀਲੋਨਾ ਦੇ 46 ਅੰਕ ਹਨ ਪਰ ਉਸ ਨੇ ਐਟਲੈਟਿਕੋ ਨਾਲ ਇਕ ਮੈਚ ਘੱਟ ਖੇਲਿਆ ਹੈ।


Related News