ਏਸ਼ੀਆਡ ਦੀ ਮਸ਼ਾਲ ਰਿਲੇਅ ਸ਼ੁਰੂ

07/15/2018 11:15:17 PM

ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਜਕਾਰਤਾ ਵਿਚ ਪਾਲੇਮਬਾਂਗ ਵਿਚ 18 ਤੋਂ 2 ਸਤੰਬਰ ਤਕ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰਿਲੇਅ ਦੀ ਸ਼ੁਰੂਆਤ ਐਤਵਾਰ ਨੂੰ ਇੱਥੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਹੋ ਗਈ ਹੈ, ਜਿੱਥੇ 1951 ਵਿਚ ਪਹਿਲੀਆਂ ਏਸ਼ੀਆਈ ਖੇਡਾਂ ਦਾ ਆਯੋਜਨ ਹੋਇਆ ਸੀ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਤੇ ਇੰਡੋਨੇਸ਼ੀਆ ਏਸ਼ੀਆਈ ਖੇਡ ਆਯੋਜਨ ਕਮੇਟੀ  ਨੇ ਮਸ਼ਾਲ ਰਿਲੇਅ ਦੀ ਸ਼ੁਰੂਆਤ ਕੀਤੀ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਤੇ ਓਲੰਪਿਕ  ਤਮਗਾ ਜੇਤੂ ਮਹਿਲਾ ਮੱੁਕੇਬਾਜ਼ ਐੱਮ. ਸੀ. ਮੈਰੀਕਾਮ ਨੇ ਸਭ ਤੋਂ ਪਹਿਲਾਂ ਮਸ਼ਾਲ ਨੂੰ ਗ੍ਰਹਿਣ ਕੀਤਾ, ਜਿਸ ਤੋਂ ਬਾਅਦ ਇਹ ਭਾਰਤ ਦੇ 30 ਖਿਡਾਰੀਆਂ ਦੇ ਹੱਥਾਂ ਵਿਚੋਂ ਲੰਘਦੀ ਹੋਈ ਅੰਤ ਵਿਚ ਇਤਿਹਾਸਕ ਇੰਡੀਆ ਗੇਟ ਪਹੁੰਚੀ, ਜਿੱਥੇ ਇਸ ਮਸ਼ਾਲ ਰਿਲੇਅ ਦੀ ਅੰਬੈਸਡਰ ਤੇ ਇੰਡੋਨੇਸ਼ੀਆ ਦੀ ਮਹਾਨ ਬੈਡਮਿੰਟਨ ਖਿਡਾਰੀ ਸੂਸੀ ਸੁਸਾਂਤੀ ਨੇ ਇਸ ਨੂੰ ਗ੍ਰਹਿਣ ਕੀਤਾ। ਭਾਰਤ  ਤੋਂ ਬਾਅਦ ਮਸ਼ਾਲ ਰਿਲੇਅ ਦਾ ਇੰਡੋਨੇਸ਼ੀਆ ਵਿਚ 18 ਹਜ਼ਾਰ ਕਿਲੋਮੀਟਰ ਦਾ ਸਫਰ ਸ਼ੁਰੂ ਹੋ ਜਾਵੇਗਾ। ਇੰਡੋਨੇਸ਼ੀਆ ਦੂਜੀ ਵਾਰ ਏਸ਼ੀਆਈ ਖੇਡਾਂ ਦਾ ਆਯੋਜਨ ਕਰ ਰਿਹਾ ਹੈ। ਇਸ ਤੋਂ ਪਹਿਲਾਂ  ਉਸ ਨੇ 1962 ਵਿਚ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।

PunjabKesari
ਨਾ ਰਾਠੌਰ ਆਏ ਤੇ ਨਾ ਹੀ ਗੋਇਲ
ਰਾਜਧਾਨੀ ਦੇ ਇਤਿਹਾਸਕ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਇੰਡੋਨੇਸ਼ੀਆ ਵਿਚ ਹੋਣ ਵਾਲੀਆਂ 18ਵੀਆਂ ਏਸ਼ੀਆਈ ਖੇਡਾਂ ਦੀ ਮਸ਼ਾਲ ਰਿਲੇਅ ਦਾ ਐਤਵਾਰ ਨੂੰ ਆਯੋਜਨ ਸੀ ਪਰ ਨਾ ਤਾਂ ਮੌਜੂਦਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਆਏ ਤੇ ਨਾ ਹੀ ਸਾਬਕਾ ਖੇਡ ਮੰਤਰੀ ਵਿਜੇ ਗੋਇਲ। 
ਮਸ਼ਾਲ ਰਿਲੇਅ ਤੋਂ ਬਾਅਦ ਨੈਸ਼ਨਲ ਸਟੇਡੀਅਮ ਵਿਚ ਹੀ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਇਹ ਪੁੱਛਣ 'ਤੇ ਕਿ ਇੰਨੇ ਵੱਡੇ ਈਵੈਂਟ ਵਿਚ ਰਾਠੌਰ ਨੂੰ ਕੀ ਸੱਦਾ ਨਹੀਂ ਦਿੱਤਾ ਗਿਆ ਸੀ ਜਾਂ ਫਿਰ ਉਨ੍ਹਾਂ ਦੀ ਕੋਈ ਪਹਿਲਾਂ ਤੋਂ ਪ੍ਰਤੀਬੱਧਤਾ ਸੀ, ਆਈ. ਓ. ਏ. ਦੇ ਮੁਖੀ ਡਾ. ਬੱਤਰਾ ਨੇ ਕਿਹਾ, ''ਪ੍ਰੋਟੋਕਾਲ ਦੇ ਤਹਿਤ ਅਸੀਂ ਖੇਡ ਮੰਤਰੀ ਨੂੰ ਸੱਦਾ ਦਿੱਤਾ ਸੀ ਪਰ ਦੋ ਦਿਨ ਪਹਿਲਾਂ ਉਨ੍ਹਾਂ ਦੀ ਕੋਈ ਪ੍ਰਤੀਬੱਧਤਾ ਨਿਕਲ ਆਈ, ਇਸ ਲਈ ਉਹ ਨਹੀਂ ਆ ਸਕੇ।''


Related News