ਜੇਰੇਮੀ ਨੇ ਨੌਜਵਾਨ ਯੂਥ ਵਿਸ਼ਵ ਰਿਕਾਰਡ ਤੋੜਿਆ

04/21/2019 6:46:18 PM

ਨਿੰਗਬੋ, —ਯੂਥ ਓਲੰਪਿਕ ਸੋਨ ਤਮਗਾ ਜੇਤੂ ਜੇਰੇਮੀ ਲਾਲਰਿਨੁੰਗਾ ਨੇ ਐਤਵਾਰ ਨੂੰ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਰਿਕਾਰਡਤੋੜ ਪ੍ਰਦਰਸ਼ਨ ਕਰਦਿਆਂ ਆਪਣੇ ਗਰੁੱਪ ਵਿਚ ਦੂਜੇ ਸਥਾਨ 'ਤੇ ਰਿਹਾ। ਜੇਰੇਮੀ ਨੇ ਗਰੁੱਪ-ਬੀ ਵਿਚ 67 ਕਿਲੋ ਗ੍ਰਾਮ ਭਾਰ ਵਰਗ ਵਿਚ ਸਨੈਚ ਵਿਚ ਯੂਥ, ਵਿਸ਼ਵ ਤੇ ਏਸ਼ੀਆਈ ਰਿਕਰਾਡ ਤੋੜਿਆ। ਉਸ ਨੇ ਤਿੰਨ ਵਿਚੋਂ ਦੋ ਕੋਸ਼ਿਸ਼ਾਂ ਵਿਚ 130 ਤੇ 134 ਕਿਲੋ ਭਾਰ ਚੁੱਕਆਿ। ਪਿਛਲਾ ਰਿਕਾਰਡ ਵੀ ਉਸਦੇ ਹੀ ਨਾਂ ਸੀ, ਜਦੋਂ ਉਸ ਨੇ ਇਸ ਸਾਲ 131 ਕਿਲੋ ਭਾਰ ਚੁੱਕਿਆ ਸੀ।PunjabKesari ਜੇਰੇਮੀ ਨੇ ਕਲੀਨ ਐਂਡ ਜਰਕ ਵਿਚ ਆਪਣੇ ਸਰੀਅਰ ਦੇ ਭਾਰ ਤੋਂ ਦੁੱਗਣਾ ਭਾਰ ਦੋ ਸਫਲ ਕੋਸ਼ਿਸਾਂ (157 ਤੇ 163 ਕਿਲੋ) ਵਿਚ ਚੁੱਕਿਆ।  ਉਸ ਨੇ ਕਜ਼ਾਕਿਸਤਾਨ ਦੇ ਸਾਈਖਾਨ ਤੇਈਸੂਯੇਵ ਦਾ 161 ਕਿਲੋ ਦਾ ਰਿਕਾਰਡ ਤੋੜਿਆ। ਜੇਰੇਮੀ ਨੇ ਕੁਲ 297 ਕਿਲੋ ਭਾਰ ਚੁੱਕਿਆ ਤੇ ਉਹ ਪਾਕਿਸਤਾਨ ਦੇ ਤਾਲਹਾ ਤਾਲਿਬ ਤੋਂ ਪਿੱਛੇ ਰਿਹਾ, ਜਿਸ ਨੇ 304 ਕਿਲੋ ਭਾਰ ਚੁੱਕਿਆ ਸੀ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇੰਗ ਵੀ ਹੈ, ਜਿਸ ਦੇ ਅੰਕ ਟੋਕੀਓ ਓਲੰਪਿਕ 2020 ਦੀ ਆਖਰੀ ਰੈਂਕਿੰਗ ਦੇ ਸਮੇਂ ਗਿਣੇ ਜਾਣਗੇ।


Related News