ਏਸ਼ੀਆਈ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ:ਸ਼ਾਟਪੁੱਟਰ ਸਿਧਾਰਥ ਨੇ ਜਿੱਤਿਆ ਸੋਨ ਤਮਗਾ

Tuesday, Jun 06, 2023 - 01:29 PM (IST)

ਏਸ਼ੀਆਈ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ:ਸ਼ਾਟਪੁੱਟਰ ਸਿਧਾਰਥ ਨੇ ਜਿੱਤਿਆ ਸੋਨ ਤਮਗਾ

ਯਾਚਿਯੋਨ/ਦੱਖਣੀ ਕੋਰੀਆ  : ਸ਼ਾਟਪੁੱਟ ਦੇ ਖਿਡਾਰੀ ਸਿਧਾਰਥ ਚੌਧਰੀ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ’ਚ 19.52 ਮੀਟਰ ਦੇ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਭਾਰਤ ਲਈ ਤੀਜਾ ਸੋਨ ਤਮਗਾ ਜਿੱਤਿਆ। ਇਸ 17 ਸਾਲ ਦੇ ਖਿਡਾਰੀ ਨੇ ਆਪਣੀ ਤੀਜੀ ਕੋਸ਼ਿਸ਼ ’ਚ 19.52 ਮੀਟਰ ਦਾ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਜੂਨੀਅਰ ਪੱਧਰ ’ਤੇ ਉਸਦਾ ਵਿਅਕਤੀਗਤ ਸਰਵਸ੍ਰੇਸ਼ਠ ਪ੍ਰਦਰਸ਼ਨ 19.11 ਮੀਟਰ ਦਾ ਸੀ। ਕਤਰ ਦੇ ਜਿਬ੍ਰਾਈਨ ਅਦੌਮ ਅਹਮਿਤ (18.85 ਮੀਟਰ) ਅਤੇ ਮੇਜ਼ਬਾਨ ਦੇਸ਼ ਦੇ ਪਾਰਕ ਸਿਹੂਨ (18.70 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਭਾਰਤ ਨੇ ਮੁਕਾਬਲੇ ਦੇ ਦੂਜੇ ਦਿਨ 6 ਤਮਗੇ ਜਿੱਤ ਕੇ ਜਾਪਾਨ (8 ਸੋਨ,2 ਚਾਂਦੀ,2 ਕਾਂਸੀ) ਅਤੇ ਚੀਨ (5 ਸੋਨ,3 ਚਾਂਦੀ,2 ਕਾਂਸੀ) ਦੇ ਬਾਅਦ 3 ਸੋਨ, 3  ਚਾਂਦੀ ਅਤੇ 3 ਕਾਂਸੀ ਨਾਲ ਸੂਚੀ ਵਿਚ ਤੀਜਾ ਸਥਾਨ ਹਾਸਲ ਕੀਤਾ।

3 ਚਾਂਦੇ ਦੇ ਤਮਗੇ ਵੀ ਜਿੱਤੇ
ਜੈਵਲਿਨ ਥ੍ਰੋਅ ’ਚ ਸ਼ਿਵਮ ਲੋਹਕਰੇ (72.34 ਮੀਟਰ), ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ’ਚ ਸ਼ਾਹਰੁਖ ਖਾਨ (8 ਮਿੰਟ, 51.54 ਸਕਿੰਟ) ਤੇ ਲੌਂਗ ਜੰਪ ’ਚ ਸੁਸ਼ਮਿਤਾ (5.96 ਮੀਟਰ) ਨੇ ਪ੍ਰਤੀਯੋਗਿਤਾਵਾਂ ਦੇ ਦੂਜੇ ਦਿਨ ਚਾਂਦੀ ਤਮਗੇ ਜਿੱਤੇ। ਚਾਰ ਗੁਣਾ 400 ਮੀਟਰ ਰਿਲੇਅ ਟੀਮ (3 ਮਿੰਟ, 30.12 ਸਕਿੰਟ) ਤੇ 800 ਮੀਟਰ ਦੌੜਾਕ ਸ਼ਕੀਲ (1 ਮਿੰਟ, 49.79 ਸਕਿੰਟ) ਨੇ ਆਪਣੀ-ਆਪਣੀ ਪ੍ਰਤੀਯੋਗਿਤਾ ’ਚ ਕਾਂਸੀ ਤਮਗੇ ਜਿੱਤੇ। ਇਸ ਤੋਂ ਪਹਿਲਾਂ ਰੇਜੋਆਨਾ ਹਿਨਾ ਮਲਿਕ ਤੇ ਭਰਤਪ੍ਰੀਤ ਸਿੰਘ ਨੇ ਐਤਵਾਰ ਨੂੰ ਕ੍ਰਮਵਾਰ ਮਹਿਲਾ 400 ਮੀਟਰ ਰੇਸ ਤੇ ਪੁਰਸ਼ ਡਿਸਕਸ ਥ੍ਰੋਅ ਪ੍ਰਤੀਯੋਗਿਤਾ ’ਚ ਸੋਨ ਤਮਗੇ ਆਪਣੇ ਨਾਂ ਕੀਤੇ ਸਨ।


author

Anuradha

Content Editor

Related News