ਰੈਸਲਰ ਗਾਮਾ ਪਹਿਲਵਾਨ ਦੇ ਰਿਸ਼ਤੇਦਾਰ ਨੂੰ ਨਹੀਂ ਮਿਲੀ ਭਾਰਤ 'ਚ ਰੈਸਲਿੰਗ ਚੈਂਪੀਅਨਸ਼ਿਪ ਖੇਡਣ ਦੀ ਇਜਾਜ਼ਤ

07/14/2018 5:20:11 PM

ਨਵੀਂ ਦਿੱਲੀ—ਭਾਰਤ 'ਚ ਜੇਕਰ ਰੈਸਲਿੰਗ ਦੀ ਗੱਲ ਹੋਵੇ ਤਾਂ ਸਭ ਤੋਂ ਪਹਿਲਾਂ ਇਕ ਹੀ ਨਾਂ ਸਾਹਮਣੇ ਆਉਂਦਾ ਹੈ ਅਤੇ ਉਹ ਹੈ ਗਾਮਾ ਪਹਿਲਵਾਨ। ਵੰਡ ਤੋਂ ਪਹਿਲਾਂ ਦੇ ਭਾਰਤ 'ਚ ਇਕ ਵਾਰ ਵੀ ਨਾ ਹਾਰਨ ਦਾ ਰਿਕਾਰਡ ਬਣਾਉਣ ਵਾਲਾ ਗਾਮਾ ਪਹਿਲਵਾਨ ਵੰਡ ਤੋਂ ਬਾਅਦ ਪਾਕਿਸਤਾਨ ਚੱਲਾ ਗਿਆ ਪਰ ਉਸਦੇ ਫੈਨਜ਼ ਅੱਜ ਵੀ ਦੋਵਾਂ ਪਾਸੇ ਮੌਜੂਦ ਹਨ।
1960 'ਚ ਗਾਮਾ ਪਹਿਲਵਾਨ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੇ ਇਸ ਮਸ਼ਹੂਰ ਰੈਸਲਿੰਗ ਘਰਾਣੇ ਨੇ ਰੈਸਲਿੰਗ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਇਸ ਖਾਨਦਾਨ ਦੀ ਤੀਜੀ ਪੀੜ੍ਹੀ 'ਚ ਫਿਰ ਤੋਂ ਇਕ ਪਹਿਲਵਾਨ ਪੈਦਾ ਹੋਇਆ ਅਤੇ ਭਾਰਤ 'ਚ ਰੈਸਲਿੰਗ ਦੇ ਫੈਨਜ਼ ਕੋਲ ਗਾਮਾ ਪਹਿਲਵਾਨ ਦੇ ਇਸ ਪੋਤੇ ਨੂੰ ਰੈਸਲਿੰਗ ਕਰਦੇ ਦੇਖਣ ਦਾ ਮੌਕਾ ਸੀ ਜੋ ਹੁਣ ਹੱਥੋਂ ਜਾਂਦਾ ਦਿਖਾਈ ਦੇ ਰਿਹਾ ਹੈ।
ਦਿੱਲੀ 'ਚ ਹੋਣ ਵਾਲੀ ਏਸ਼ੀਅਨ ਜੂਨੀਅਰ ਰੈਸਲਿੰਗ ਚੈਂਪੀਅਨਸ਼ਿਪ ਲਈ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੇ 12 ਮੈਂਬਰਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਗਾਮਾ ਪਹਿਲਵਾਨ ਦੇ ਪੋਤੇ 97 ਕਿਲੋਗ੍ਰਾਮ ਵਰਗ ਦੇ ਰੈਸਲਰ ਹਾਰੂਨ ਆਬਿਦ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਮਿਲੀ ਹੈ। ਹਾਰੂਨ ਆਬਿਦ ਗਾਮਾ ਪਹਿਲਵਾਨ ਦੇ ਭਰਾ ਇਮਾਮ ਬਖਸ਼ ਦਾ ਪੋਤਾ ਹੈ ਅਤੇ ਇਸ ਸਮੇਂ ਜਾਪਾਨ 'ਚ ਟ੍ਰੇਨਿੰਗ ਕਰ ਰਿਹਾ ਹੈ ਜਿਸਦੀ ਵਜ੍ਹਾ ਨਾਲ ਉਸਦਾ ਵੀਜ਼ਾ ਕਲੀਅਰ ਨਹੀਂ ਹੋ ਰਿਹਾ।


Related News