ਏਸ਼ੀਆਈ ਖੇਡਾਂ ਕੀਤੀਆਂ ਗਈਆਂ ਮੁਲਤਵੀ, ਅਗਲੇ ਸਾਲ ਹੋਵੇਗਾ ਆਯੋਜਨ

07/20/2022 3:54:04 PM

ਸਪੋਰਟਸ ਡੈਸਕ- ਓਲੰਪਿਕ ਕੌਂਸਲ ਆਫ ਏਸ਼ੀਆ (ਓ. ਸੀ. ਏ. ) ਨੇ ਅੱਜ ਦੱਸਿਆ ਕਿ ਕੋਰੋਨਾ ਕਾਰਨ ਮੁਲਤਵੀ ਕੀਤੀਆਂ ਗਈਆਂ ਏਸ਼ੀਆਈ ਖੇਡਾਂ ਹੁਣ 2023 ਵਿੱਚ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣਗੀਆਂ। ਏਸ਼ੀਆਈ ਖੇਡਾਂ ਦਾ 19ਵਾਂ ਸੀਜ਼ਨ ਇਸ ਸਾਲ 10 ਸਤੰਬਰ ਤੋਂ ਸ਼ੁਰੂ ਹੋਣਾ ਸੀ ਪਰ ਚੀਨ ਵਿੱਚ ਕੋਰੋਨਾ ਦੇ ਮਾਮਲੇ ਵਧਣ ਕਾਰਨ 6 ਮਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : PM ਮੋਦੀ ਨੇ ਭਾਰਤੀ ਰਾਸ਼ਟਰ ਮੰਡਲ ਦਲ ਨੂੰ ਕਿਹਾ- ਟੀਚਾ ਤਿਰੰਗੇ ਨੂੰ ਲਹਿਰਾਉਣਾ ਹੈ

ਓ. ਸੀ. ਏ. ਨੇ ਇੱਕ ਬਿਆਨ ਵਿੱਚ ਕਿਹਾ, ‘‘ਟਾਸਕ ਫੋਰਸ ਨੇ ਪਿਛਲੇ ਦੋ ਮਹੀਨਿਆਂ ਵਿੱਚ ਚੀਨ ਓਲੰਪਿਕ ਕਮੇਟੀ, ਹੰਗਜ਼ੂ ਏਸ਼ੀਆਈ ਖੇਡਾਂ ਦੀ ਪ੍ਰਬੰਧਕੀ ਕਮੇਟੀ (ਐੱਚ. ਏ. ਜੀ. ਓ. ਸੀ.) ਅਤੇ ਹੋਰ ਹਿੱਸੇਦਾਰਾਂ ਨਾਲ ਖੇਡਾਂ ਕਰਵਾਉਣ ਲਈ ਢੁਕਵਾਂ ਸਮਾਂ ਲੱਭਣ ਦੀ ਚਰਚਾ ਕੀਤੀ ਹੈ।’’ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਏਸ਼ੀਆਈ ਖੇਡਾਂ ਦੀ ਤਾਰੀਖ਼ ਕਿਸੇ ਹੋਰ ਵੱਡੇ ਈਵੈਂਟ ਨਾਲ ਨਹੀਂ ਟਕਰਾਏਗੀ ਪਰ 2023 ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੀ ਤਰੀਕ ਇਸ ਨਾਲ ਟਕਰਾ ਰਹੀ ਹੈ। ਵਿਸ਼ਵ ਚੈਂਪੀਅਨਸ਼ਿਪ ਰੂਸ ਵਿੱਚ 16 ਤੋਂ 24 ਸਤੰਬਰ ਤੱਕ ਹੋਵੇਗੀ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ. ਐੱਫ. ਆਈ.) ਇਸ ਸੋਧੇ ਹੋਏ ਪ੍ਰੋਗਰਾਮ ਤੋਂ ਸੰਤੁਸ਼ਟ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News