ਏਸ਼ੀਅਨ ਖੇਡਾਂ : 79 ਸਾਲਾਂ ਰੀਤਾ ਦਾ ਟੀਚਾ ਭਾਰਤ ਨੂੰ ਸੋਨ ਤਮਗਾ ਜਿਤਾਉਣਾ

08/18/2018 1:00:59 PM

ਨਵੀਂ ਦਿੱਲੀ : ਏਸ਼ੀਅਨ ਖੇਡਾਂ 'ਚ ਭਾਰਤ ਨੇ ਆਪਣੇ 570 ਖਿਡਾਰੀਆਂ ਦਾ ਜੋ ਵੱਡਾ ਜੱਥਾ ਭੇਜਿਆ ਹੈ ਉਸ 'ਚ ਇਕ ਮਹਿਲਾ ਭਾਗੀਦਾਰ ਅਜਿਹੀ ਵੀ ਹੈ ਜੋ 79 ਸਾਲ ਦੀ ਉਮਰ 'ਚ ਆਪਣਾ ਦਾਅਵਾ ਪੇਸ਼ ਕਰੇਗੀ। ਇਹ ਭਾਗੀਦਾਰ ਰੀਤਾ ਚੋਕਸੀ ਹੈ ਜੋ ਇੰਡੋਨੇਸ਼ੀਆ 'ਚ ਤਾਸ਼ ਦੇ ਪੱਤਿਆਂ ਦਾ ਖੇਡ 'ਬ੍ਰਿਜ' 'ਚ ਭਾਰਤ ਦੇ ਵਲੋਂ ਮੈਡਲ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ।

ਦਰਅਸਲ ਇਸ ਵਾਰ ਜਕਾਰਤਾ ਏਸ਼ੀਆਡ 'ਚ ਸੇਰੇਬ੍ਰਲ ਖੇਡਾਂ ਦੀ ਵੀ ਐਂਟਰੀ ਹੋ ਰਹੀ ਹੈ ਅਤੇ ਉਨ੍ਹਾਂ ਵਿਚੋਂ ਹੀ ਬ੍ਰਿਜ ਇਕ ਹੈ। ਕਾਰਡ ਪਲੇਅਰਸ ਦੀ 24 ਮੈਂਬਰੀ ਟੀਮ ਦੀ ਔਸਤ ਉਮਰ 60 ਸਾਲ ਤੋਂ ਜ਼ਿਆਦਾ ਹੈ। ਬਚਪਨ ਤੋਂ ਹੀ ਰੀਤਾ ਨੂੰ ਪੱਤੇ ਖੇਡਣ ਦਾ ਸ਼ੌਂਕ ਸੀ, ਫਿਰ ਇਹ ਉਸਦਾ ਜਨੂੰਨ ਬਣ ਗਿਆ। ਰੀਤਾ ਸਾਲ 1970 ਤੋਂ ਹੀ ਇਸ ਖੇਡ 'ਚ ਹਿੱਸਾ ਲੈ ਰਹੀ ਹੈ ਅਤੇ ਉਨ੍ਹਾਂ ਨੇ ਕਈ ਕੌਮਾਂਤਰੀ ਟੂਰਨਾਮੈਂਟਾਂ 'ਚ ਭਾਰਤ ਦੀ ਅਗਵਾਈ ਕੀਤੀ ਹੈ। ਉਹ ਚੀਨ, ਪਾਕਿਸਤਾਨ ਅਤੇ ਅਮਰੀਕਾ 'ਚ ਵੀ ਇਸ ਖੇਡ 'ਚ ਭਾਰਤ ਦੀ ਅਗਵਾਈ ਕਰ ਚੁੱਕੀ ਹੈ। ਰੀਤਾ ਨੇ ਗੋਆ 'ਚ ਇਕ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਉਸ ਦਾ ਏਸ਼ੀਅਨ ਖੇਡਾਂ ਲਈ ਟਿਕਟ ਪੱਕਾ ਹੋ ਗਿਆ। ਰੀਤਾ ਨੇ ਕਿਹਾ ਏਸ਼ੀਅਨ ਖੇਡਾਂ 'ਚ ਚੀਨ ਅਤੇ ਇੰਡੋਨੇਸ਼ੀਆ ਤੋਂ ਸਖਤ ਚੁਣੌਤੀ ਮਿਲੇਗੀ।


Related News